ਪਟਿਆਲਾ 'ਚ ਚੋਣਾਂ ਦੇ ਮਹੌਲ ਵਿੱਚ ਮਿਲੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਨਸ਼ਾ - ਪਟਿਆਲਾ ਜਿਲ੍ਹੇ ਵਿੱਚ ਚੋਣਾਂ ਦੇ ਮਹੌਲ ਵਿੱਚ ਮਿਲੇ ਵੱਡੀ ਮਾਤਰਾ ਵਿੱਚ ਹਥਿਆਰ ਤੇ ਨਸ਼ਾ
🎬 Watch Now: Feature Video
ਪਟਿਆਲਾ: ਪਟਿਆਲਾ ਦੇ ਐਸਪੀ ਡੀ ਮਹਿਤਾਬ ਸਿੰਘ (SP D Mehtab Singh held press conference) ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਰਾਜਪੁਰਾ ਜੀ.ਟੀ.ਰੋਡ ਦੇ ਉਪਰੋਂ ਚੈਕਿੰਗ ਦੌਰਾਨ ਇਕ ਬੱਸ 'ਚੋਂ ਪਿਸਤੌਲਾਂ ਨਾਲ ਭਰਿਆ ਬੈਗ (Illegal weapon found in patiala) ਬਰਾਮਦ ਹੋਇਆ। ਇਸ 'ਚ 315 ਬੋਰ ਦੇ 10 ਪਿਸਤੌਲ ਅਤੇ 32 ਬੋਰ ਦਾ ਇੱਕ ਪਿਸਤੌਲ ਬਰਾਮਦ ਹੋਇਆ ਹੈ। ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਹਥਿਆਰ ਕਿੱਥੋਂ ਲਿਆਂਦੇ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਟਿਆਲਾ ਦੇ ਪਿੰਡ ਜਲਾਲਪੁਰ ਕੋਲ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਹਿਮਾਂਸ਼ੂ ਚੋਪੜਾ ਨਾਮਕ ਨੌਜਵਾਨ ਨੂੰ ਬੈਗ ਵਿੱਚੋਂ 22200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਐਸਪੀਡੀ ਨੇ ਕਿਹਾ ਕਿ ਅਸੀਂ ਹਥਿਆਰਾਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।