ਜੇ ਸਰਕਾਰ ਨੇ ਨਾ ਗੱਲ ਮੰਨੀ ਤਾਂ ਕਪੂਰਥਲਾ ਜੇਲ੍ਹ ਬਾਹਰ ਦੇਵਾਂਗੇ ਧਰਨਾ: ਕਿਸਾਨ
🎬 Watch Now: Feature Video
ਜਲੰਧਰ: 1 ਸਤੰਬਰ ਤੋਂ ਲੈ ਕੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪੂਰੇ ਸੂਬੇ ਵਿੱਚ ਚੱਲ ਰਿਹਾ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਦਫਤਰਾਂ ਬਾਹਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜੋ ਖੇਤੀ ਆਰਡੀਨੈਂਸ ਹਨ, ਕਿਸਾਨ ਮਾਰੂ ਹਨ। ਕਿਸਾਨਾਂ ਵੱਲੋਂ ਇਸ ਦਾ ਵਿਰੋਧ ਤਾਂ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਆਉਣ ਵਾਲੀਆਂ ਨਸਲਾਂ ਨੇ ਇਹ ਵੀ ਪੁੱਛਣਾ ਹੈ ਕਿ ਜਦੋਂ ਇਹ ਆਰਡੀਨੈਂਸ ਲਿਆਂਦੇ ਗਏ ਸੀ ਤਾਂ ਉਦੋਂ ਤੁਸੀਂ ਲੋਕ ਕਿਥੇ ਸੀ।