ਡੀਜੀਪੀ ਵਿਰੁੱਧ ਕੀਤਾ ਜਾਵੇ ਪਰਚਾ ਦਰਜ ਨਹੀਂ, ਤਾਂ ਵਿਧਾਨ ਸਭਾ ਨਹੀਂ ਚੱਲਣ ਦੇਵਾਂਗੇ: ਵਿਧਾਇਕ ਕੁਲਤਾਰ ਸਿੰਘ - political reactions on DGP dimkar gupta statement
🎬 Watch Now: Feature Video
ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਸੰਧਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਦਰਸ਼ਨਾਂ ਲਈ ਕਈ ਅਹੁਦੇਦਾਰ ਤੇ ਸਿਆਸਤਦਾਨ ਵੀ ਗਏ ਹਨ, ਕੀ ਉਹ ਸਾਰੇ ਅੰਤਵਾਦੀ ਬਣ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾ ਇਨ੍ਹਾਂ 20-20 ਦੀ ਗੇਮ ਖੇਡ ਕੇ ਸਿੱਖਾਂ ਦੇ ਬੱਚਿਆਂ 'ਤੇ ਝੁੱਠੇ ਕੇਸ ਦਰਜ ਕੀਤੇ, ਇਹ ਉਹ ਕੇਸ ਸੀ ਜਿਸ ਦਾ ਕੋਈ ਵਜੂਦ ਹੀ ਨਹੀਂ ਹੈ। ਹੁਣ ਅਜਿਹਾ ਬਿਆਨ ਉਹ ਵੀ ਹਰਿਆਣੇ 'ਚ ਜਾ ਕੇ ਦੇਣਾ ਇਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਸਭ ਹਰਕਤਾਂ ਕਰਕੇ ਉਹ ਪੰਜਾਬ 'ਚ ਅੱਗ ਲਾਉਣਾ ਚਾਹੰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਤਰੂੰਤ ਬਰਖ਼ਾਸਤ ਕਰ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਉਹ ਵਿਧਾਨ ਸਭਾ ਨਹੀਂ ਚਲਣ ਦੇਣਗੇ।