ਹੁਸੈਨੀਵਾਲਾ 'ਤੇ ਲਹਿਰਾਵੇਗਾ 120 ਫੁੱਟ ਉੱਚਾ ਤਿਰੰਗਾ - ਹੁਸੈਨੀਵਾਲਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-4221552-thumbnail-3x2-flag.jpg)
ਹੁਸੈਨੀਵਾਲਾ ਵਿੱਚ ਜੁਆਇੰਟ ਚੈਕ ਪੋਸਟ 'ਤੇ 120 ਫੁੱਟ ਉਚਾ ਤਿਰੰਗਾ ਝੰਡਾ ਪੰਜਾਬ ਸਰਕਾਰ ਵੱਲੋਂ ਲਗਾਇਆ ਜਾਵੇਗਾ। ਇੰਸ ਝੰਡੇ ਲਈ 20 ਲੱਖ ਰੁਪਏ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਾਰੀ ਕਰ ਦਿੱਤੇ ਗਏ ਹਨ। ਦਸ ਦੱਈਏ ਕਿ ਹੁਸੈਨੀਵਾਲਾ ਵਿੱਚ ਪਾਕਿਸਤਾਨ ਨੇ ਇੱਕ ਸਾਲ ਪਹਿਲਾਂ 100 ਫੁੱਟ ਉੱਚਾ ਝੰਡਾ ਆਪਣੀ ਸਰਹੱਦ 'ਤੇ ਲਗਾਇਆ ਸੀ। ਕੁੱਝ ਮਹੀਨੇ ਪਹਿਲਾਂ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਫਿਰੋਜ਼ਪੁਰ ਦੌਰੇ 'ਤੇ ਆਏ ਸਨ ਤਾਂ ਉਹ ਹੁਸੈਨੀਵਾਲਾ ਜੁਆਇੰਟ ਚੈੱਕ ਪੋਸਟ 'ਤੇ ਆਏ ਤਾਂ ਡੀ.ਆਈ.ਜੀ ਸੰਦੀਪ ਚਾਨਣ ਅਤੇ ਕਮਾਂਡੈਂਟ ਸ਼ਿਵ ਓਮ ਨੇ ਉਨ੍ਹਾਂ ਨੂੰ ਝੰਡਾ ਲਗਾਉਣ ਲਈ ਪੈਸੇ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।