ਪਤੀ ਨੇ ਕੀਤਾ ਪਤਨੀ ਦਾ ਕਤਲ - ਪਰਵਾਸੀ ਮਜਦੂਰ
🎬 Watch Now: Feature Video
ਹੁਸ਼ਿਆਰਪੁਰ: ਜ਼ਿਲ੍ਹੇ ਦੇ ਸਦਰ ਥਾਣਾ ਅਧੀਨ ਪੈਂਦੇ ਪਿੰਡ ਬਜਵਾੜਾ ਵਿਖੇ ਰਹਿਣ ਵਾਲੇ ਪਰਵਾਸੀ ਮਜਦੂਰ ਨੇ ਆਪਣੀ ਪਤਨੀ ਦਾ ਕੀਤਾ ਕਤਲ ਅਤੇ ਕਤਲ ਤੋਂ ਬਾਅਦ ਪਤਨੀ ਨੀਤੂ ਦੀ ਲਾਸ਼ ਬਜਵਾੜਾ ਦੀ ਪੁਲੀ ਹੇਠ ਸੁੱਟ ਦਿੱਤਾ। ਮ੍ਰਿਤਕ ਨੀਤੂ ਦੇ ਭਰਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਦਾ ਜੀਜਾ ਨਿਰਜ ਪਿਛਲੇ 15 ਦਿਨ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ ਅਤੇ ਨਵਾਂ ਮੋਬਾਈਲ ਕਿਸ਼ਤਾ 'ਤੇ ਖਰੀਦ ਲਿਆਇਆ ਸੀ। ਜਿਸ ਕਾਰਣ ਉਸ ਦੀ ਭੈਣ ਅਤੇ ਜੀਜੇ ਵਿੱਚ ਝਗੜਾ ਚੱਲ ਰਿਹਾ ਸੀ। ਜਿਸ ਕਰਕੇ ਉਸ ਦੇ ਜੀਜੇ ਨਿਰਜ ਨੇ ਉਸ ਦੀ ਭੈਣ ਨੀਤੂ ਦਾ ਕਤਲ ਕਰ ਦਿੱਤਾ ਹੈ।