ਜਾਣੋਂ ਓਲੰਪਿਕ ‘ਚ ਧੁੰਮਾਂ ਪਾਉਣ ਵਾਲੀ ਕਮਲਪ੍ਰੀਤ ਦੇ ਕੁਝ ਦਿਲਚਸਪ ਕਿੱਸੇ - ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਮੁਲਾਕਾਤ
🎬 Watch Now: Feature Video

ਚੰਡੀਗੜ੍ਹ: ਟੋਕਿਓ ਓਲੰਪਿਕ (Tokyo Olympics) ਖੇਡਾਂ ਦੇ ਵਿੱਚ ਪੰਜਾਬ ਦਾ ਦੇਸ਼ ਤੇ ਪੂਰੇ ਵਿਸ਼ਵ ਵਿੱਚ ਨਾਮ ਰੌਸ਼ਨ ਕਰਨ ਵਾਲੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ (Kamalpreet Kaur) ਦੇ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਖਾਸ ਮੁਲਾਕਾਤ ਕੀਤੀ ਗਈ ਹੈ। ਕਮਲਪ੍ਰੀਤ ਨੇ ਇਸ ਗੱਲਬਾਤ ਦੌਰਾਨ ਆਪਣੇ ਜ਼ਿਆਦਾ ਖਾਣਾ ਖਾਣ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਜ਼ਿਆਦਾ ਖਾਣਾ-ਖਾਣ ਦੇ ਕਾਰਨ ਉਸਨੂੰ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਦੱਸਿਆ ਕਿ ਓਲੰਪਿਕ ਤੱਕ ਪਹੁੰਚਣ ਦਾ ਸਫਰ ਬਹੁਤ ਹੀ ਮੁਸ਼ਕਿਲਾਂ ਭਰਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਓਲੰਪਿਕ ਪਹੁੰਚਣ ਤੋਂ ਪਹਿਲਾਂ ਉਸਨੂੰ ਬਹੁਤ ਘੱਟ ਲੋਕ ਜਾਣਦੇ ਸਨ ਪਰ ਜਦੋਂ ਤੋਂ ਉਹ ਓਲੰਪਿਕ ਵਿੱਚ ਪਹੁੰਚੀ ਹੈ ਉਸਨੂੰ ਬਹੁਤ ਲੋਕ ਜਾਣਨ ਲੱਗੇ ਹਨ।