"ਸਾਨੂੰ ਮੁਨਾਫ਼ੇ ਦੀ ਪਰਵਾਹ ਨਹੀਂ, ਵਪਾਰ ਬਚ ਜਾਏ ਇਹੀ ਕਾਫ਼ੀ" - ਕੋਰੋਨਾ ਮਹਾਂਮਾਰੀ
🎬 Watch Now: Feature Video
ਲੁਧਿਆਣਾ: ਕੱਪੜਾ ਅਤੇ ਹੌਜ਼ਰੀ ਦੇ ਵਪਾਰ ਲਈ ਮਸ਼ਹੂਰ ਲੁਧਿਆਣਾ ਦੇ ਸਨਅੱਤਕਾਰ ਵੀ ਕੋਰੋਨਾ ਮਹਾਂਮਾਰੀ ਕਾਰਨ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਉਨ੍ਹਾਂ ਦੇ 35 ਤੋਂ 50 ਫੀਸਦੀ ਵਪਾਰ ਕਰਨ ਦੇ ਟੀਚੇ ਹਨ ਕਿਉਂਕਿ ਮਹਾਂਮਾਰੀ ਕਾਰਨ ਲੋਕਾਂ ਦੇ ਕੰਮ ਠੱਪ ਹਨ ਤੇ ਉਨ੍ਹਾਂ ਦੀ ਖ਼ਰੀਦ ਸ਼ਕਤੀ ਵੀ ਪਹਿਲਾਂ ਨਾਲੋਂ ਘੱਟ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਲ ਮੁਨਾਫ਼ੇ ਦਾ ਨਹੀਂ ਸਗੋਂ ਵਪਾਰ ਬਚਾਉਣ ਅਤੇ ਆਪਣੇ ਖ਼ਰਚੇ ਪੂਰੇ ਕਰਨ ਦਾ ਹੈ।