ਹੁਸ਼ਿਆਰਪੁਰ 'ਚ ਵਿਧਾਇਕ ਰਾਜ ਕੁਮਾਰ ਵੱਲੋਂ ਗ੍ਰਾਂਟਾਂ ਜਾਰੀ - Grants issued for various works
🎬 Watch Now: Feature Video
ਹੁਸ਼ਿਆਰਪੁਰ:ਹਲਕਾ ਚੱਬੇਵਾਲ ਦੇ ਵਿਕਾਸ ਅਤੇ ਬਿਹਤਰੀ ਲਈ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਵੱਖ-ਵੱਖ ਕਾਰਜਾ ਲਈ ਗ੍ਰਾਂਟਾ ਜਾਰੀ (Grants issued for various works)ਕੀਤੀਆ ਗਈਆ ਹਨ। ਚੱਬੇਵਾਲ ਵਿੱਚ ਜੋਰਾ-ਸ਼ੋਰਾ ਨਾਲ ਸੜਕ ਦੀ ਉਸਾਰੀ ਦਾ ਕੰਮ (Road construction work) ਚੱਲ ਰਿਹਾ ਹੈ ਜਿਸਦਾ ਜ਼ਾਇਜਾ ਡਾ. ਰਾਜ ਕੁਮਾਰ ਨੇ ਲਿਆ ਹੈ। ਕੋਟ-ਮੇਹਟਿਆਣਾ ਦੀ 18 ਕਿ.ਮੀ ਦੀ ਸੜਕ ਜੋ ਕਿ ਲਗਭਗ 10 ਕਰੋੜ 28 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਰੱਖਿਆ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਇਸ ਸੜਕ ਦੇ ਬਹੁਤ ਜਲਦ ਟੁੱਟ ਜਾਣ ਅਤੇ ਆਪਣੀ ਮਿਆਦ ਅੱਧੀ ਵੀ ਨਾ ਕੱਢਣ ਕਾਰਨ ਇਸਦੇ ਦੁਬਾਰਾ ਨਿਰਮਾਣ ਲਈ ਸ਼ੈਕਸ਼ਨ ਵੀ ਨਹੀ ਮਿਲ ਰਹੀ ਸੀ ਪਰ ਆਖਿਰਕਾਰ ਅਸੀ ਭੱਜ-ਨੱਠ ਕਰਕੇ ਇਸਦੀ ਸਪੈਸ਼ਲ ਅਪਰੂਵਲ ਕਰਵਾਈ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾ (Punjab Assembly Election) ਵਿਚ ਕਾਂਗਰਸ ਦੀ ਸਰਕਾਰ ਆਵੇਗੀ।