ਦੁਰਗਿਆਣਾ ਮੰਦਰ ’ਚ ਮਨਾਇਆ ਗਿਆ ਹੋਲੀ ਦਾ ਤਿਉਹਾਰ - ਦੁਰਗਿਆਣਾ ਮੰਦਰ
🎬 Watch Now: Feature Video
ਦੁਰਗਿਆਣਾ ਮੰਦਰ ਵਿਖੇ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ। ਦੱਸ ਦਈਏ ਕਿ ਮੰਦਰ ਚ ਬਹੁਤ ਹੀ ਸਾਦੇ ਤਰੀਕੇ ਨਾਲ ਸ਼ਰਧਾਲੂਆਂ ਵੱਲੋਂ ਤਿਉਹਾਰ ਨੂੰ ਮਨਾਇਆ ਗਿਆ। ਕੋਰੋਨਾ ਦੇ ਮੱਦੇਨਜ਼ਰ ਹਰ ਕੋਈ ਕੋਵਿਡ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ। ਕੋਰੋਨਾ ਮਹਾਂਮਾਰੀ ਦੇ ਮੰਦਰ ਚ ਨਾ ਤਾਂ ਰੱਥ ਯਾਤਰਾ ਕੱਢੀ ਗਈ ਅਤੇ ਨਾ ਹੀ ਵਿਦੇਸ਼ੀ ਸੈਲਾਨੀ ਮੰਦਰ ’ਚ ਦਿਖੇ। ਦੱਸ ਦਈਏ ਕਿ ਮੰਦਰ ਦੇ ਪੁਜਾਰਿਆਂ ਵੱਲੋਂ ਸ਼ਰਧਾਲੂਆਂ ਨੂੰ ਰੰਗ ਲਗਾਇਆ ਜਾ ਰਿਹਾ ਸੀ। ਸ਼ਰਧਾਲੂਆਂ ਵੱਲੋਂ ਬਹੁਤ ਹੀ ਖੁਸ਼ੀ ਨਾਲ ਇਸ ਤਿਉਹਾਰ ਨੂੰ ਮਨਾਇਆ। ਮੰਦਰ ਚ ਪਹੁੰਚੇ ਸ਼ਰਧਾਲੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਧੇ ਤਰੀਕੇ ਨਾਲ ਹੀ ਹੋਲੀ ਦੇ ਤਿਉਹਾਰ ਨੂੰ ਮਨਾਉਣ।