ਜਲੰਧਰ ਦੀ ਚਮੜਾ ਫੈਕਟਰੀ ਨੂੰ ਹਾਈਕੋਰਟ ਨੇ ਟ੍ਰਾਇਲ ਬੇਸ 'ਤੇ ਚਲਾਉਣ ਦੀ ਦਿੱਤੀ ਇਜਾਜ਼ਤ - ਜਲੰਧਰ ਦੇ ਡੀਸੀ ਘਣਸ਼ਾਮ ਥੋਰੀ
🎬 Watch Now: Feature Video
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਜਲੰਧਰ ਦੀ ਚਮੜਾ ਉਦਯੋਗ ਨੂੰ ਅਜ਼ਮਾਇਸ਼ ਦੇ ਆਧਾਰ ਉੱਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਦੂਸ਼ਣ ਕਾਰਨ ਚਮੜਾ ਫੈਕਟਰੀ 29 ਅਕਤੂਬਰ 2019 ਨੂੰ ਬੰਦ ਕਰ ਦਿੱਤੀ ਗਈ ਸੀ। ਜਲੰਧਰ ਦੇ ਡੀ.ਸੀ ਘਣਸ਼ਾਮ ਥੋਰੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਐਫੂਲੈਂਟ ਟਰੀਟਮੈਂਟ ਸੁਸਾਇਟੀਜ਼ ਫੋਰ ਟੈਨਰੀਜ਼ ਦੇ ਚੇਅਰਮੈਨ ਵਜੋਂ ਹਲਫ਼ਨਾਮਾ ਦਾਖ਼ਲ ਕੀਤਾ ਸੀ ਕਿ ਆਰਸੀਸੀ ਮਿਕਸਿੰਗ ਕਮ ਡਿਲਿਊਸ਼ਨ ਟੈਂਕ ਲੈਦਰ ਕੰਪਲੈਕਸ ਵਿੱਚ 1.45 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਹਾਈ ਕੋਰਟ ਨੇ 6 ਜਨਵਰੀ 2020 ਨੂੰ ਇਸ ਡਿਲਿਊਸ਼ਨ ਟੈਂਕ ਦੇ ਬਾਰੇ ਰਿਪੋਰਟ ਮੰਗੀ ਸੀ।