High Alert: ਰੂਪਨਗਰ ਵਿੱਚ ਹਾਈ ਅਲਰਟ ਨੂੰ ਲੈ ਕੇ ਚੈਕਿੰਗ ਜਾਰੀ - ਪੁਲਿਸ ਟ੍ਰੈਫ਼ਕ
🎬 Watch Now: Feature Video
ਰੂਪਨਗਰ: ਬੀਤੇ ਦਿਨੀ ਤੇਲ ਦੇ ਟੈਂਕਰ ਨੂੰ ਟਿਫ਼ਨ ਬੰਬ (Tiffany bomb) ਦੇ ਨਾਲ ਉਡਾਉਣ ਦੀ ਕੋਸ਼ਿਸ਼ ਵਿੱਚ ਫੜੇ ਗਏ ਵਿਆਕਤੀਆ ਦੇ ਮਨਸੂਬਿਆਂ ਨੂੰ ਦੇਖਦੇ ਹੋਏ ਪੰਜਾਬ ਨੂੰ ਹਾਈ ਅਲਰਟ (High alert) ਤੇ ਕੀਤਾ ਗਿਆ ਹੈ। ਜਿਸਦੇ ਚਲਦੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਹੱਦੀ ਜ਼ਿਲ੍ਹੇ ਰੂਪਨਗਰ (Rupnagar) ਵਿੱਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿਤੇ ਗਏ ਹਨ।ਪੰਜਾਬ ਵਿੱਚ ਹਾਈ ਅਲਰਟ (High alert) ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਪਾਸੇ ਹਰ ਜਗ੍ਹਾ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿਤੇ ਗਏ ਹਨ। ਜੇਕਰ ਗੱਲ ਕੀਤੀ ਜਾਵੇ ਰੂਪਨਗਰ ਸ਼ਹਿਰ ਦੀ ਤਾਂ ਰੂਪਨਗਰ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਹਰ ਪਾਸੇ ਪੁਖਤਾ ਪ੍ਰਬੰਧ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਹਾਈ ਅਲਰਟ ਐਲਾਨਿਆ ਗਿਆ ਹੈ ਪਰ ਰੂਪਨਗਰ (Rupnagar) ਸ਼ਹਿਰ ਦੀ ਐਂਟਰੀ ਅਤੇ ਬਾਹਰ ਜਾਣ ਵਾਲੇ ਰਸਤੇ ਤੇ ਕੋਈ ਬਹੁਤੇ ਵੱਡੇ ਸੁਰੱਖਿਆ ਪ੍ਰਬੰਧ ਦਿਖਾਈ ਨਹੀਂ ਦਿੱਤੇ।