ਜਲੰਧਰ: ਹੈਵੀ ਕੰਟੇਨਰ ਫੱਸਣ ਨਾਲ ਜੀ.ਟੀ ਰੋਡ 'ਤੇ ਲੱਗਾ ਭਾਰੀ ਜਾਮ, ਲੋਕ ਪ੍ਰਰੇਸ਼ਾਨ - jammed GT Road
🎬 Watch Now: Feature Video
ਜਲੰਧਰ: ਕਸਬਾ ਫਿਲੌਰ 'ਤੇ ਸਤਲੁਜ ਦਰਿਆ 'ਤੇ ਬਣੇ ਪੁਲ 'ਤੇ ਹੈਵੀ ਕੰਟੇਨਰ ਫੱਸਣ ਨਾਲ ਜੀ ਟੀ ਰੋਡ 'ਤੇ ਭਾਰੀ ਜਾਮ ਲੱਗ ਗਿਆ, ਜਿਸ ਨਾਲ ਲੋਕਾਂ ਨੂੰ ਕਈ ਘੰਟੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਕੰਟੇਨਰ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ ਕਿ ਸਤੁਲਜ ਦਰਿਆ ਦੇ ਪੁਲ 'ਤੇ ਅਚਾਨਕ ਫੱਸ ਗਿਆ। ਫਿਲੌਰ ਦੀ ਪੁਲਿਸ ਅਤੇ ਹਾਈਵੇ ਪੈਟਰੋਲਿੰਗ ਦੀ ਮਦਦ ਨਾਲ ਕੰਟੇਨਰ ਨੂੰ ਹਟਾਇਆ ਗਿਆ ਅਤੇ ਜਾਮ ਨੂੰ ਦੁਬਾਰਾ ਖੋਲ੍ਹਿਆ ਗਿਆ। ਇਹ ਜਾਮ ਘੱਟੋ ਘੱਟ ਤਿੰਨ ਚਾਰ ਘੰਟੇ ਲੱਗਾ ਰਿਹਾ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।