'MORE' ਨੁੂੰ ਪੈਣਗੇ ਸਿਹਤ ਵਿਭਾਗ ਦੇ ਮੋਰ
🎬 Watch Now: Feature Video
ਰੋਪੜ ਦੇ ਬੇਲਾ ਚੌਂਕ ਸਥਿਤ ਇੱਕ ਨਾਮੀ ਸਟੋਰ ਵਲੋਂ ਇੱਕ ਗਾਹਕ ਨੂੰ ਸੜੇ ਹੋਏ ਆਂਡੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਗਾਹਕ ਘਰ ਜਾ ਕੇ ਆਪਣੇ ਬੱਚਿਆਂ ਨੂੰ ਆਂਡੇ ਬਣਾ ਕੇ ਦੇਣ ਲਗਾ ਤਾਂ ਸਾਰੇ ਆਂਡੇ ਗਲੇ ਸੜ੍ਹੇ ਨਿਕਲੇ ਅਤੇ ਉਨ੍ਹਾਂ ਵਿੱਚ ਉੱਲੀ ਲੱਗੀ ਹੋਈ ਸੀ ।
ਸਟੋਰ ਤੋਂ ਖਫ਼ਾ ਗ੍ਰਾਹਕ ਨੇ ਆਪਣੇ ਵਕੀਲ ਸਾਥੀਆਂ ਨਾਲ ਆਪਣੀ ਸ਼ਿਕਾਇਤ ਸਿਵਲ ਸਰਜਨ ਦਫਤਰ ਦੇ ਦਿਤੀ ਹੈ । ਸਹਿਤ ਮਹਿਕਮੇ ਦੇ ਸਿਵਲ ਸਰਜਨ ਨੇ ਦੱਸਿਆ ਕੀ ਉਨ੍ਹਾਂ ਵਲੋਂ ਸਟੋਰ ਵਿਰੁੱਧ ਮਿਲੀ ਸ਼ਿਕਾਇਤ ਤੇ ਕਾਰਵਾਈ ਕਰ ਸਟੋਰ ਤੋਂ ਆਂਡਿਆਂ ਦੇ ਸੈਂਪਲ ਲੈ ਕੇ ਲੇਬ ਟੈਸਟ ਵਾਸਤੇ ਖਰੜ ਭੇਜ ਦਿੱਤੇ ਹਨ, ਰਿਪੋਰਟ ਆਉਣ ਤੇ ਸਟੋਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।