ਸਿਹਤ ਵਿਭਾਗ ਨੇ ਨੈਸ਼ਨਲ ਡੀਵਰਮਿੰਗ ਡੇਅ 'ਤੇ ਜ਼ਿਲ੍ਹਾ ਪੱਧਰੀ ਮੁੁਹਿੰਮ ਦੀ ਕੀਤੀ ਸ਼ੁਰੂਆਤ - Health department launches district level on National Deworming Day
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6032241-thumbnail-3x2-hspss.jpg)
ਹੁਸ਼ਿਆਰਪੁਰ ਵਿੱਚ ਨੈਸ਼ਨਲ ਡੀਵਰਮਿੰਗ ਡੇਅ ਮੌਕੇ ਸਿਹਤ ਵਿਭਾਗ ਨੇ ਪੀ.ਡੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਚੌਕ ਬਹਾਦਾਰਪੁਰ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਗੋਲੀ ਖਵਾ ਕੇ ਇਸ ਮੁਹਿੰਮ ਦੀ ਜ਼ਿਲ੍ਹਾ ਪੱਧਰੀ ਸ਼ੁਰੂਆਤ ਡਾ. ਜੀਐਸ ਕਪੂਰ ਜ਼ਿਲ੍ਹਾ ਨੋਡਲ ਅਫ਼ਸਰ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆਂ ਡਾ. ਜੀਐਸ ਕਪੂਰ ਨੇ ਦੱਸਿਆ ਕਿ ਕੌਮੀ ਡੀ ਵਰਮਿੰਗ ਡੇਅ ਦੀ ਸ਼ੁਰੂਆਤ 2014 ਤੋਂ ਕੀਤੀ ਗਈ ਸੀ, ਜਿਸ ਦਾ ਮਕਸਦ ਬੱਚਿਆਂ ਵਿੱਚ ਪੇਟ ਦੇ ਕੀੜੀਆਂ ਦੀ ਬਿਮਾਰੀ ਤੇ ਸਰੀਰ ਨੂੰ ਹੋਣ ਵਾਲੇ ਬੂਰੇ ਪ੍ਰਭਾਵਾਂ ਨੂੰ ਦੂਰ ਕਰਨਾ ਹੈ। ਇਕ ਸਾਲ ਤੋਂ 19 ਸਾਲ ਤੱਕ ਦੇ ਬੱਚੇ ਇਸ ਬਿਮਾਰੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਇਸ ਨਾਲ ਬੱਚਿਆਂ ਨੂੰ ਭੁੱਖ ਨਾ ਲੱਗਣਾ ਕੁਪੋਸ਼ਣ ਖ਼ੂਨ ਦੀ ਕਮੀ, ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਥਕਾਵਟ ਰਹਿਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ ਆਦਿ ਅਲਾਮਤਾ ਹੋ ਸਕਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਟੀਮਾਟਨੀ ਆਲੂਵਾਲੀਆ ਨੇ ਸਿਹਤ ਵਿਭਾਗ ਵੱਲੋ ਅਤੇ ਆਰਬੀਐਸਕੇ ਟੀਮ ਵੱਲੋਂ ਸਕੂਲੀ ਬੱਚਿਆਂ ਲਈ ਸਰਕਾਰ ਵੱਲੋ ਦਿੱਤੀਆਂ ਸੇਵਾਵਾਂ ਨੂੰ ਸਕੂਲਾਂ ਵਿੱਚ ਪੁਰੀ ਤਰ੍ਹਾਂ ਨਾਲ ਧੰਨਵਾਦ ਕੀਤਾ ਤੇ ਬੱਚੇ ਦੇਸ਼ ਦਾ ਭੱਵਿਖ ਹਨ। ਜੇਕਰ ਬੱਚੇ ਤੰਦਰੁਸਤ ਹੋਣਗੇ ਤਾਂ ਭਵਿੱਖ ਤਰੱਕੀ ਵਾਲਾ ਹੋਵੇਗਾ।