ਸਿਹਤ ਵਿਭਾਗ CTU ਬੱਸਾਂ 'ਚ ਲਾਊਡ ਸਪੀਕਰ ਲਾ ਕੇ ਲੋਕਾਂ ਨੂੰ ਕਰ ਰਿਹੈ ਜਾਗਰੂਕ - CTU ਬੱਸਾਂ 'ਚ ਲਾਊਡ ਸਪੀਕਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6749202-thumbnail-3x2-chd.jpg)
ਚੰਡੀਗੜ੍ਹ: 7 ਦਿਨਾਂ ਬਾਅਦ ਚੰਡੀਗੜ੍ਹ ਵਿੱਚ ਇੱਕ ਕੋਰੋਨਾ ਪੌਜ਼ੀਟਿਵ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਹਾਈ ਅਲਰਟ ਉੱਤੇ ਹੈ। ਸਿਹਤ ਵਿਭਾਗ ਵੱਲੋਂ ਹਰ ਇੱਕ ਸੈਕਟਰ ਵਿੱਚ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਦੋ CTU ਬੱਸਾ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਲਾਊਡ ਸਪੀਕਰ ਲਗਾ ਕੇ ਹਰ ਗਲੀ, ਹਰ ਸੈਕਟਰ ਵਿੱਚ ਲੋਕਾਂ ਨੂੰ ਪੈਂਫਲੇਟ ਵੰਡ ਜਾਗਰੂਕ ਕਰ ਰਹੇ ਹਨ ਕਿ ਕਰੋਨਾ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਸੀਟੀਯੂ ਬੱਸ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਇੱਕ ਸੈਕਟਰ ਤੇ ਜਗ੍ਹਾ ਦਾ ਸਰਵੇ ਕਰ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
Last Updated : Apr 11, 2020, 5:46 PM IST