ਬੌਖਲਾਹਟ 'ਚ ਆਏ ਕੈਪਟਨ ਕੁਝ ਵੀ ਬੋਲ ਦਿੰਦੇ ਹਨ: ਹਰਸਿਮਰਤ ਬਾਦਲ - ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ 69.93 ਕਰੋੜ ਰੁਪਏ ਦੇ ਘੋਟਾਲੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਲਗਾਤਾਰ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੀਆਂ ਹਨ। ਇਸ ਨੂੰ ਲੈ ਕੇ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੌਖਲਾਹਟ 'ਚ ਆਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੇਰੇ ਬਾਰੇ ਭਾਵੇਂ ਕੁਝ ਵੀ ਬੁਰਾ ਭਲਾ ਬੋਲਦੇ ਰਹਿਣ, ਪਰ ਜਦੋਂ ਤੱਕ ਲਗਭਗ 1.80 ਲੱਖ ਐਸਸੀ ਬੱਚਿਆਂ ਦੇ ਵਜ਼ੀਫ਼ੇ ਦੇ ਗਬਨ ਕੀਤੇ ਪੈਸੇ ਉਨ੍ਹਾਂ ਤੱਕ ਨਹੀਂ ਪਹੁੰਚਦੇ, ਮੈਂ ਉਨ੍ਹਾਂ ਬੱਚਿਆਂ ਦੇ ਭਵਿੱਖ ਲਈ ਇਸ ਘੁਟਾਲੇ ਵਿਰੁੱਧ ਇਨਸਾਫ਼ ਮੰਗਦੀ ਰਹਾਂਗੀ।