ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 4 ਤੋਂ ਬਿਨਾਂ ਚੋਣ ਲੜੇ ਹਰਪ੍ਰੀਤ ਸਿੰਘ ਪ੍ਰਿੰਸ ਬਣੇ ਐਮਸੀ - municipal elections 2021
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਵਿੱਚ 14 ਫਰਵਰੀ ਨੂੰ ਨਗਰ ਕੌਂਸਲ ਚੋਣ ਹੋਣ ਜਾ ਰਹੀਆਂ ਹਨ ਪਰ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਵਿੱਚ ਕੁੱਝ ਅਜਿਹਾ ਦੇਖਣ ਨੂੰ ਮਿਲਿਆ ਜਿੱਥੇ ਚੋਣ ਤੋਂ ਪਹਿਲਾਂ ਹੀ ਐਮਸੀ ਨੂੰ ਚੁਣ ਲਿਆ ਗਿਆ ਹੈ। ਵਾਰਡ ਨੰਬਰ 4 ਤੋਂ ਕਾਂਗਰਸੀ ਉਮੀਦਵਾਰ ਹਰਪ੍ਰੀਤ ਸਿੰਘ ਬਿਨਾਂ ਚੋਣ ਲੜੇ ਹੀ ਐਮਸੀ ਚੁਣੇ ਗਏ ਹਨ। ਦਰਅਸਲ ਹਰਪ੍ਰੀਤ ਸਿੰਘ ਪਹਿਲਾਂ ਵੀ ਇਸ ਵਾਰਡ ਤੋਂ ਐਮਸੀ ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦੇ ਮੁਕਾਬਲੇ ਵਿੱਚ ਸਿਰਫ ਇੱਕ ਹੀ ਉਮੀਦਵਾਰ ਅਮਰਜੀਤ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਦੇ ਚਿੰਨ੍ਹ ਤੋਂ ਮੈਦਾਨ ਵਿੱਚ ਉਤਰੇ ਸਨ ਪਰ ਕੁੱਝ ਕਾਗਜ਼ੀ ਖਾਮੀਆਂ ਦੇ ਚਲਦੇ। ਉਨ੍ਹਾਂ ਦੇ ਕਾਗਜ਼ ਰੱਦ ਹੋ ਗਏ। ਜਿਸ ਕਾਰਨ ਹਰਪ੍ਰੀਤ ਸਿੰਘ ਨੂੰ ਐਮਸੀ ਐਲਾਨ ਕਰ ਦਿੱਤਾ ਗਿ , ਜੇਤੂ ਉਮੀਦਵਾਰ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਇਹ ਜਿੱਤ ਉਨ੍ਹਾਂ ਦੇ ਵਾਰਡ ਨਿਵਾਸੀਆਂ ਦੀ ਹੈ।