ਸਾਜਿਸ਼ ਦੇ ਚਲਦਿਆਂ ਜੇਲ੍ਹ 'ਚ ਹੋਇਆ ਕਤਲ: ਹਰਪਾਲ ਚੀਮਾ - cheem statement on mahinderpal murder case
🎬 Watch Now: Feature Video
ਸੰਗਰੂਰ: ਨਾਭਾ ਜੇਲ 'ਚ ਡੇਰਾ ਪ੍ਰੇਮੀ ਦੇ ਕਤਲ ਮਾਮਲੇ 'ਚ ਆਪ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੂਰੀ ਸੁਰੱਖਿਆ 'ਚ ਵੀ ਕਿਸੇ ਦਾ ਕਤਲ ਹੋ ਜਾਣਾ ਕਈ ਸਵਾਲ ਖੜੇ ਕਰਦਾ ਹੈ ਅਤੇ ਇਸਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਨੂੰ ਸੌਂਪਣੀ ਚਾਹੀਦੀ ਹੈ। ਇਹ ਸਭ ਇੱਕ ਸਾਜ਼ਿਸ਼ ਤਹਿਤ ਹੋਇਆ ਹੈ।