ਭਾਰਤੀ ਹਾਕੀ ਟੀਮ ਦੀ ਜਿੱਤ ਤੇ ਅਨੋਖੇ ਤਰੀਕੇ ਨਾਲ ਜਾਹਿਰ ਕੀਤੀ ਖੁਸ਼ੀ - ਬਾਬਾ ਫਰੀਦ ਹਾਕੀ ਕਲੱਬ
🎬 Watch Now: Feature Video
ਫਰੀਦਕੋਟ: ਭਾਰਤੀ ਹਾਕੀ ਟੀਮ ਵੱਲੋਂ ਟੋਕੀਓ ਉਲਪਿੰਕ ਵਿੱਚ ਅੱਜ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾਂ ਜਿੱਤਣ ਦੀ ਖੁਸ਼ੀ ਵਿਚ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ ਦੇ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਫਰੀਦ ਹਾਕੀ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਮੌੜ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਹਾਕੀ ਮੱਧਮ ਪੈਂਦੀ ਜਾ ਰਹੀ ਸੀ ਪਰ ਭਾਰਤੀ ਟੀਮ ਦੀ ਜਿੱਤ ਨਾਲ ਭਾਰਤੀ ਹਾਕੀ ਨੂੰ ਨਵਾਂ ਜੀਵਨ ਮਿਲਿਆ ਅਤੇ ਦੇਸ਼ ਦਾ ਮਾਣ ਵਧਿਆ ਹੈ। ਉਹਨਾਂ ਭਾਰਤੀ ਹਾਕੀ ਟੀਮ ਵਿੱਚ ਖੇਡ ਕੇ ਪੂਰੇ ਟੂਰਨਾਮੈਂਟ ਵਿੱਚ 4 ਗੋਲ ਦਾਗਣ ਵਾਲੇ ਫ਼ਰੀਦਕੋਟ ਵਾਸੀ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਪਰਿਵਾਰ ਨੂੰ ਵੀ ਮੁਬਾਰਕ ਦਿੱਤੀ।