ਗੁਰਦਾਸਪੁਰ: ਨਗਰ ਕੌਂਸਲ ਚੋਣਾਂ ਦੀਆਂ ਨਾਮਜ਼ਦਗੀ ਭਰਨ ਮੌਕੇ ਹਲਾਤ ਹੋਏ ਤਨਾਅ ਪੂਰਨ - ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ
🎬 Watch Now: Feature Video
ਗੁਰਦਾਸਪੁਰ: ਪੰਜਾਬ ਦੀਆਂ ਨਗਰ ਕੌਂਸਲ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਇਸ ਦੇ ਦੌਰਾਨ ਸਿਆਸੀ ਸਰਗਰਮੀਆਂ ਵੀ ਵੱਧ ਗਈਆਂ ਹਨ। ਸਥਾਨਕ ਹਲਕਾ ਥਾਰੀਵਾਲ 'ਚ ਮਾਹੌਲ ਉਸ ਵੇਲੇ ਭਖ ਗਿਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਿਲ ਕਰਨ ਤੋਂ ਰੋਕਿਆ ਗਿਆ ਪਰ ਪੁਲਿਸ ਨੇ ਸੁਚੇਤ ਹੋ ਕੇ ਕੰਮ ਕੀਤਾ ਤੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਬਾਰੇ ਗੱਲ ਕਰਦੇ ਹੋਏ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਕੋਝੀਆਂ ਚਾਲਾਂ ਚੱਲ ਰਹੀ ਹੈ ਤੇ ਉਹ ਬੌਖਲਾਹਟ 'ਚ ਅਜਿਹੀ ਹਰਕਤਾਂ ਕਰ ਰਹੀ ਹੈ।