ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਹੱਕ ‘ਚ ਉੱਤਰੀ ਕਿਸਾਨ ਜਥੇਬੰਦੀ - ਪੰਜਾਬ ਸਰਕਾਰ
🎬 Watch Now: Feature Video
ਨਾਭਾ: ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ (Government of Punjab Department of Higher Education) ਦੀਆਂ ਗੈਸਟ ਫੈਕਲਟੀ,ਪਾਰਟ ਟਾਈਮ,ਕੰਟਰੈਕਟ ਉੱਤੇ ਸਰਕਾਰੀ ਕਾਲਜਾਂ (Government colleges) ਵਿੱਚ ਪਿੱਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (Assistant Professors) ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈl ਜਿਸ ਦੇ ਤਹਿਤ ਨਾਭਾ ਵਿਖੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸੀਏਸ਼ਨ (Guest Faculty Assistant Professors Association) ਦਾ ਧਰਨਾ 15ਵੇ ਦਿਨ ਵੀ ਜਾਰੀ ਰਿਹਾ। ਹੁਣ ਗੈਸਟ ਫੈਕਲਿਟੀ ਪ੍ਰੋਫ਼ੈਸਰਾ ਦੇ ਹੱਕ ਵਿੱਚ 17 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (State President Joginder Singh Ugrahan) ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਮੰਗਾਂ ਪੂਰੀਆ ਨਾ ਹੋਣ ਤੱਕ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਹੈ।