GST ਮੋਬਾਈਲ ਵਿੰਗ ਅਤੇ ਟੈਕਸ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ 'ਤੇ ਛਾਪੇਮਾਰੀ - GST Mobile Wing
🎬 Watch Now: Feature Video
ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਤੇ ਸਥਿਤ F-360 ਜਿੰਮ ਅਤੇ ਭੈਰੋਂ ਬਾਜ਼ਾਰ ਵਿੱਚ ਅਰੋੜਾ ਕਲਾਥ ਹਾਊਸ ਤੇ ਜੀਐੱਸਟੀ ਅਤੇ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਜੀਐੱਸਟੀ ਅਤੇ ਟੈਕਸ ਵਿਭਾਗ ਦੋਹਾਂ ਵੱਲੋਂ ਮਿਲ ਕੇ ਕੀਤੀ ਗਈ ਹੈ। ਛਾਪੇਮਾਰੀ ਕਰਨ ਵਾਲੀ ਟੀਮ ਨੇ ਜਿੰਮ ਅਤੇ ਅਰੋੜਾ ਕਲਾਥ ਹਾਊਸ ਦਾ ਸਾਰਾ ਰਿਕਾਰਡ ਹਾਸਲ ਕਰ ਲਿਆ ਹੈ। ਸੂਚਨਾ ਇਹ ਸੀ ਕਿ ਜਿੰਮ ਪ੍ਰਬੰਧਕਾਂ ਨੇ ਮੈਂਬਰਾਂ ਦੀ ਗਿਣਤੀ ਪੂਰੀ ਰਿਕਾਰਡ ਵਿੱਚ ਨਹੀਂ ਦਿੱਤੀ ਸੀ। ਜਿਸ ਨਾਲ ਸਰਕਾਰ ਨੂੰ ਟੈਕਸ ਨਹੀਂ ਮਿਲ ਰਿਹਾ। ਇਸੇ ਤਰ੍ਹਾਂ ਹੀ ਭੈਰੋਂ ਬਾਜ਼ਾਰ ਦੇ ਅਰੋੜਾ ਕਲਾਥ ਹਾਊਸ ਦੇ ਮਾਲਿਕ 'ਤੇ ਦੋਸ਼ ਹੈ ਕਿ ਉਹ ਬਿਨ੍ਹਾਂ ਬਿੱਲ ਦੇ ਮਾਲ ਮੰਗਵਾ ਰਹੇ ਹਨ, ਜਿਸ ਕਾਰਨ ਜੀਐੱਸਟੀ ਭਰੀ ਨਹੀਂ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਬੀ ਕੇ ਬਿਰਦੀ ਨੇ ਦੱਸਿਆ ਕਿ ਸਟੇਟ ਜੀਐੱਸਟੀ ਮੋਬਾਈਲ ਵਿੰਗ ਜਲੰਧਰ ਨੇ F-360 ਜਿੰਮ ਦੀ ਸਾਰੀ ਬ੍ਰਾਂਚਾਂ ਤੇ ਛਾਪੇਮਾਰੀ ਕੀਤੀ ਹੈ ਜੋ ਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਰਗੇਨਾਈਜ਼ਰ ਟੈਕਸ ਪੂਰੀ ਤਰ੍ਹਾਂ ਨਹੀਂ ਭਰਦੇ ਅਤੇ ਇਨ੍ਹਾਂ ਦੇ ਰਜਿਸਟਰਾਂ ਵਿੱਚ ਵੀ ਐਂਟਰੀਆਂ ਪੂਰੀਆਂ ਨਹੀਂ ਹਨ। ਇਸ ਦੇ ਚੱਲਦਿਆਂ ਇਨ੍ਹਾਂ ਚਾਰਾਂ ਥਾਂਵਾਂ ਤੇ ਛਾਪੇਮਾਰੀ ਕੀਤੀ ਗਈ ਹੈ।