ਬੀਕੇਯੂ ਡਕੌਂਦਾ ਦੀ ਲੀਡਰਸ਼ਿਪ ਦਾ ਪੰਜਾਬ ਵਾਪਸੀ 'ਤੇ ਸ਼ਾਨਦਾਰ ਸਵਾਗਤ - ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ
🎬 Watch Now: Feature Video
ਬਰਨਾਲਾ : ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ (Three agricultural laws repealed) ਕਰਵਾਉਣ ਤੋਂ ਬਾਅਦ ਪੰਜਾਬ ਦੇ ਕਿਸਾਨ ਦਿੱਲੀ ਤੋਂ ਵਾਪਸ (Punjab farmers return from Delhi) ਮੁੜ ਰਹੇ ਹਨ। ਪੰਜਾਬ ਵਾਪਸੀ ਤੇ ਕਿਸਾਨਾਂ ਦਾ ਸ਼ਾਨਦਾਰ ਸਵਾਗਤ (Great welcome to the farmers) ਹੋ ਰਿਹਾ ਹੈ। ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੂਰਜਗਿੱਲ ਸਮੇਤ ਸਮੁੱਚੀ ਲੀਡਰਸਿਪ ਦਾ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਇੱਕ ਵੱਡੀ ਲੜਾਈ ਸੀ। ਜਿਸਨੂੰ ਕਿਸਾਨਾਂ ਨੇ ਏਕਤਾ ਦੇ ਬਲ ਨਾਲ ਜਿੱਤਿਆ ਹੈ। ਉਹ ਦਿੱਲੀ ਦਾ ਮੋਰਚਾ ਖਤਮ ਕਰਕੇ ਨਹੀਂ ਆਏ, ਬਲਕਿ ਇਸ ਮੋਰਚੇ ਨੂੰ ਮੁਅੱਤਲ ਕੀਤਾ ਗਿਆ ਹੈ। 15 ਜਨਵਰੀ ਨੂੰ ਦਿੱਲੀ ਵਿਖੇ ਮੁੜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ (Meeting of Sanyukt kisan morcha) ਹੋਣੀ ਹੈ। ਇਸ ਮੀਟਿੰਗ ਵਿੱਚ ਸਰਕਾਰ ਵਲੋਂ ਕਿਸਾਨੀ ਮੰਗਾਂ ਤੇ ਦਿੱਤੇ ਭਰੋਸੇ ਨੂੰ ਪੂਰਾ ਕਰਵਾਉਣ ਤੇ ਚਰਚਾ ਹੋਵੇਗੀ। ਜੇਕਰ ਸਰਕਾਰ ਨੇ ਕਿਸਾਨਾਂ ਉਪਰ ਦਰਜ ਪਰਚਿਆਂ ਨੂੰ ਜਲਦ ਰੱਦ ਨਾ ਕੀਤਾ ਅਤੇ ਦੂਜੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਉਹ ਆਪਣਾ ਸੰਘਰਸ਼ ਮੁੜ ਸ਼ੁਰੂ ਕਰਨਗੇ।