ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਰਾਸ਼ਟਰੀ ਓਪਨ ਐਥਲੈਟਿਕ ਖੇਡਾਂ 'ਚ ਜਿੱਤਿਆ ਸਿਲਵਰ ਮੈਡਲ - ਐਥਲੈਟਿਕ ਖੇਡਾਂ 'ਚ ਜਿੱਤਿਆ ਸਿਲਵਰ ਮੈਡਲ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ:ਇੰਦਰਾ ਗਾਂਧੀ ਸਟੇਡੀਅਮ ਗੁਵਹਾਟੀ ਆਸਾਮ ਵਿਖੇ 36ਵੀਂ ਰਾਸ਼ਟਰੀ ਓਪਨ ਅਥਲੈਟਿਕ ਖੇਡਾਂ ਕਰਵਾਇਆ ਗਈਆਂ। ਇਸ ਮੌਕੇ ਫ਼ਤਿਹਗੜ੍ਹ ਦੇ ਸਰਕਾਰੀ ਸਕੂਲ ਦੀ ਸ਼ਸ਼ੀ ਤਲਾਣੀਆਂ ਸਿਲਵਰ ਮੈਡਲ ਜਿੱਤਿਆ। ਸ਼ਸ਼ੀ ਨੇ ਇਹ ਮੈਡਲ ਅੰਡਰ-16,3 ਕਿੱਲੋਮੀਟਰ "ਵਾਕ" ਕੈਟਾਗੀਰੀ 'ਚ ਹਾਸਲ ਕੀਤਾ ਹੈ। ਇਸ ਮੌਕੇ ਮੈਡਲ ਜਿੱਤ ਵਾਪਸ ਪਰਤਣ 'ਤੇ ਸਕੂਲ ਦੇ ਅਧਿਆਪਕਾਂ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਸ਼ੀ ਤਲਾਣੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਨੇ ਸ਼ਸ਼ੀ ਤੇ ਸੂਕਲ ਦੇ ਪੀਟੀਆਈ ਅਧਿਆਪਕ ਮਨਜੀਤ ਕੌਰ ਨੂੰ ਜਿੱਤ ਲਈ ਵਧਾਈ ਦਿੱਤੀ ਤੇ ਸ਼ਸ਼ੀ ਵੱਲੋਂ ਸਕੂਲ ਦਾ ਨਾਂਅ ਰੌਸ਼ਨ ਕਰਨ 'ਤੇ ਮਾਣ ਹੋਣ ਦੀ ਗੱਲ ਆਖੀ। ਇਸ ਮੌਕੇ ਸ਼ਸ਼ੀ ਨੇ ਕਿਹਾ ਕਿ ਉਹ ਬੇਹਦ ਖੁਸ਼ ਹੈ, ਉਹ ਲਗਾਤਾਰ ਮਿਹਨਤ ਕਰਕੇ ਅੱਗੇ ਓਲੰਪਿਕ ਖੇਡਾਂ 'ਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ।