9 ਤੋਂ 12 ਨਵੰਬਰ ਡਰਾਈ ਡੇ ਘੋਸ਼ਿਤ ਕਰੇ ਸਰਕਾਰ: ਹਰਿੰਦਰਪਾਲ ਚੰਦੂਮਾਜਰਾ
🎬 Watch Now: Feature Video
ਵਿਧਾਨ ਸਭਾ ਸੈਸ਼ਨ ਦੇ ਦਿਨ ਅਕਾਲੀ ਆਗੂ ਹਰਿੰਦਰਪਾਲ ਚੰਦੂਮਾਜਰਾ ਨੇ ਵੀ ਆਪਣੀ ਗੱਲ ਰੱਖੀ ਉਨ੍ਹਾਂ ਨੇ ਸਦਨ 'ਚ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇੱਕ ਚਿੱਠੀ ਸਪੀਕਰ ਸਾਹਿਬ ਨੂੰ ਲਿਖੀ ਗਈ ਸੀ ਕਿ 9 ਤੋਂ 12 ਨਵੰਬਰ ਤੱਕ ਪੰਜਾਬ ਵਿੱਚ ਡਰਾਈ ਡੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਰ ਇਸ 'ਤੇ ਕੋਈ ਜਵਾਬ ਨਾ ਆਉਣ 'ਤੇ ਉਨ੍ਹਾਂ ਇਹ ਮੁੱਦਾ ਵਿਧਾਨ ਸਭਾ ਸੈਸ਼ਨ 'ਚ ਚੁੱਕੀਆ ਹੈ। ਉਨ੍ਹਾਂ ਨੇ ਕਿਹਾ ਕਿ 9 ਤੋਂ 12 ਨਵੰਬਰ ਤੱਕ ਪੰਜਾਬ ਵਿੱਚ ਡਰਾਈਡ ਘੋਸ਼ਿਤ ਹੋਣਾ ਚਾਹੀਦਾ ਹੈ। ਜਿਹੜੀਆਂ ਸੰਗਤਾਂ ਹੁੰਮ ਹੁਮਾ ਕੇ ਦੂਰ ਦੁਰਾਡੇ ਤੋਂ ਕਰਤਾਰਪੁਰ ਲਾਂਘਾ ਪਹੁੰਚ ਰਹੀਆਂ ਹਨ। ਇਸ ਦੇ ਨਾਲ ਹੀ ਸੰਗਤਾਂ ਵਾਸਤੇ ਟੋਲ ਟੈਕਸ ਮੁਆਫ਼ ਕੀਤਾ ਜਾਉਣ ਦੀ ਉਨ੍ਹਾਂ ਮੰਗ ਕੀਤੀ ਹੈ। ਇਸ ਤੋਂ ਇਲਾਵਾ ਚੰਦੂਮਾਜਰਾ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਰੱਖੀ ਗਈ ਫੀਸ ਵੀ ਡਾਲਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਦੇਣ ਦੀ ਗੱਲ ਕਹੀ ਹੈ।