ਕਰਫਿਊ ਦੌਰਾਨ ਰਾਏਕੋਟ 'ਚ 2 ਹਫਤੇ ਦੇਰੀ ਨਾਲ ਪਹੁੰਚਿਆਂ ਸਰਕਾਰੀ ਰਾਸ਼ਨ - ਲੁਧਿਆਣਾ ਨਿਊਜ਼ ਅਪਡੇਟ
🎬 Watch Now: Feature Video
ਲੁਧਿਆਣਾ: ਕਰਫਿਊ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਦੀ ਮਦਦ ਤੇ ਉਨ੍ਹਾਂ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ। ਸਰਕਾਰ ਵੱਲੋਂ ਕੀਤੇ ਇਹ ਦਾਅਵੇ ਪੂਰੇ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ। ਅਜਿਹਾ ਹੀ ਰਾਏਕੋਟ 'ਚ ਵੇਖਣ ਨੂੰ ਮਿਲਿਆ, ਇੱਥੇ ਕਰਫਿਊ ਦੇ ਲਗਭਗ ਦੋ ਹਫਤੀਆਂ ਦੀ ਦੇਰੀ ਤੋਂ ਬਾਅਦ ਲੋੜਵੰਦ ਤੇ ਗ਼ਰੀਬ ਲੋਕਾਂ ਲਈ ਰਾਸ਼ਨ ਪਹੁੰਚਾਇਆ ਗਿਆ। ਰਾਸ਼ਨ ਲੈਣ ਦੇ ਦੌਰਾਨ ਲੋਕਾਂ 'ਚ ਆਪਸੀ ਖਿਚੋ-ਤਾਨ ਵੇਖਣ ਨੂੰ ਮਿਲੀ। ਇਸ ਦੌਰਾਨ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਦੇ ਮੌਜੂਦ ਹੋਣ ਤੋਂ ਬਾਅਦ ਵੀ ਲੋਕ ਕਰਫਿਊ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਤੋੜਦੇ ਨਜ਼ਰ ਆਏ।