ਭਾਰਤ-ਪਾਕਿਸਤਾਨ ਟੀ-20 ਮੈਚ ਤੋਂ ਪਹਿਲਾਂ ਪਰਗਟ ਸਿੰਘ ਦਾ ਵੱਡਾ ਬਿਆਨ - Jalandhar
🎬 Watch Now: Feature Video
ਜਲੰਧਰ: ਅੱਜ ਤੋਂ ਦੁਬਈ ਵਿੱਚ ਟੀ ਟਵੰਟੀ ਵਰਲਡ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਵਿੱਚ 24 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦਾ ਮੈਚ ਵੀ ਹੋਣਾ ਹੈ। ਇਸ ਮੈਚ ਨੂੰ ਲੈ ਕੇ ਜਿਥੇ ਕ੍ਰਿਕਟ ਪ੍ਰੇਮੀ ਬੇਹੱਦ ਉਤਸ਼ਾਹਿਤ ਹਨ। ਉਹਦੇ ਦੂਸਰੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਜੋ ਹਾਲਾਤ ਇਸ ਵੇਲੇ ਭਾਰਤ ਅਤੇ ਪਾਕਿਸਤਾਨ ਦੇ ਬਣੇ ਹੋਏ ਹਨ ਅਤੇ ਜਵਾਨ ਸ਼ਹੀਦ ਹੋ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਦੋਨਾਂ ਦੇਸ਼ਾਂ ਨੂੰ ਮੈਚ ਤੋਂ ਪਹਿਲੇ ਆਪਸੀ ਹਾਲਾਤ ਸੁਧਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਭਾਰਤ ਆਪਣੇ ਬਜਟ ਦਾ 35 ਪਰਸੈਂਟ ਸੁਰੱਖਿਆ 'ਤੇ ਖਰਚ ਕਰਦਾ ਹੈ, ਉਹਦੇ ਦੂਸਰੇ ਪਾਸੇ ਪਾਕਿਸਤਾਨ ਵੱਲੋਂ ਆਪਣੇ ਬਜਟ ਦਾ 85 ਪਰਸੈਂਟ ਇਹ ਸਭ ਬਜਟ ਤੇ ਖ਼ਰਚ ਕੀਤਾ ਜਾਂਦਾ ਹੈ।