ਸ੍ਰੀ ਮੁਕਤਸਰ ਸਾਹਿਬ ਵਿਖੇ ਚਾਰ ਹੋਰ ਬੱਸਾਂ ਜਬਤ - ਕਿਸੇ ਵੀ ਵਾਹਨ ਨੂੰ ਬਖ਼ਸ਼ਿਆ
🎬 Watch Now: Feature Video
ਆਰਟੀਓ (RTO) ਫ਼ਰੀਦਕੋਟ ਪਰਮਦੀਪ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਰ ਬੱਸਾਂ ਬੰਦ (Buses Impounded) ਕਰ ਦਿੱਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਵੱਲੋਂ ਟੈਕਸ ਨਹੀਂ ਤਾਰਿਆ ਗਿਆ ਜਿਨ੍ਹਾਂ ਵਿੱਚ ਨਿਊ ਦੀਪ ਸਾਗਰ ਨਿਊ ਫਤਿਹ ਬਾਬਾ ਫ਼ਰੀਦ ਜਿਨ੍ਹਾਂ ਵੱਲੋਂ ਟੈਕਸ ਨਹੀਂ ਤਾਰਿਆ ਗਿਆ ਸੀ ਇਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਮੁਕਤਸਰ ਡਿਪੂ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਹਨ। ਇਹ ਸਾਰੀ ਕਾਰਵਾਈ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਦਾਇਰੇ ਵਿੱਚ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਛੇ ਬੱਸਾਂ ‘ਤੇ ਕਾਰਵਾਈ ਕੀਤੀ ਗਈ ਸੀ। ਆਰਟੀਓ ਨੇ ਕਿਹਾ ਕਿ ਨਿਯਮਾਂ ਵਿੱਚ ਕੁਤਾਹੀ ਬਰਤਣ ਵਾਲੇ ਕਿਸੇ ਵੀ ਵਾਹਨ ਨੂੰ ਬਖ਼ਸ਼ਿਆ (None would be spared) ਨਹੀਂ ਜਾਵੇਗਾ।