ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਵਿਡ-19 ਦੀ ਜੰਗ ਲੜ ਰਹੇ ਮੁਲਾਜ਼ਮਾਂ ਦਾ ਕੀਤਾ ਧੰਨਵਾਦ
🎬 Watch Now: Feature Video
ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਵਿਡ-19 ਦੀ ਜੰਗ ਲੜ ਰਹੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਟਵਿੱਟਰ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜਦੋਂ ਤੋਂ ਕੋਰੋਨਾ ਦੀ ਮਹਾਂਮਾਰੀ ਸੂਬੇ 'ਚ ਫੈਲੀ ਹੈ ਉਸ ਸਮੇਂ ਤੋਂ ਹੀ ਸਾਰੇ ਡਾਕਟਰ, ਨਰਸਾਂ, ਪੁਲਿਸ ਮੁਲਾਜ਼ਮ, ਸਫਾਈ ਸੇਵਕ ਤੇ ਹੋਰਨਾਂ ਸਹਿਯੋਗੀ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ," ਮੈਂ ਇਨ੍ਹਾਂ ਸਭ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਇਹ ਲੋਕ ਆਪਣੀ ਜਾਨ ਜੋਖ਼ਮ 'ਚ ਪਾ ਕੇ ਸਾਡੀ ਸੁਰੱਖਿਆ ਲਈ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸੂਬਾ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਕਿ ਜੋ ਲੋਕ ਵੀ ਮੌਜੂਦਾ ਸਮੇਂ ਦੌਰਾਨ ਕੋਵਿਡ -19 ਦੀ ਲੜਾਈ 'ਚ ਸ਼ਾਮਲ ਹਨ, ਉਨ੍ਹਾਂ ਪੀਪੀਈ ਕਿੱਟਾਂ ਤੇ ਵਿਸ਼ੇਸ਼ ਤਨਖ਼ਾਹ ਵਾਧਾ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਖ਼ੁਦ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।