ਅੰਮ੍ਰਿਤਸਰ 'ਚ 2 ਵਾਹਨਾਂ ਦੀ ਟੱਕਰ 'ਚ ਇੱਕ ਧਿਰ ਨੇ ਚਲਾਈ ਗੋਲੀ, ਇੱਕ ਵਿਅਕਤੀ ਜ਼ਖ਼ਮੀ - ਇੱਕ ਵਿਅਕਤੀ ਜ਼ਖ਼ਮੀ
🎬 Watch Now: Feature Video
ਅੰਮ੍ਰਿਤਸਰ: ਸ਼ਹਿਰ ਦੇ ਪਿੰਡ ਨੰਗਲੀ ਵਿੱਚ 2 ਵਾਹਨਾਂ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਇਸ ਆਮ ਝਗੜੇ ਨੇ ਇੱਕ ਵਿਰਾਨ ਰੂਪ ਲੈ ਲਿਆ। 2 ਵਾਹਨਾਂ ਦੀ ਆਪਸੀ ਟੱਕਰ ਹੋਣ ਨਾਲ ਦੋਹਾਂ ਧਿਰਾਂ 'ਚ ਬਹਿਸ ਸ਼ੁਰੂ ਹੋ ਗਈ। ਇਸ ਬਹਿਸ ਦਰਮਿਆਨ ਇੱਕ ਧਿਰ ਨੇ ਦੂਜੀ ਧਿਰ 'ਤੇ ਫਾਇਰ ਵੀ ਕੀਤਾ। ਫਾਇਰ ਹੋਣ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।