ਅਬੋਹਰ ਵਿੱਚ ਦਰਜੀ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਦੇ ਕੱਪੜੇ ਸੜ ਕੇ ਸਵਾਹ - ਅਬੋਹਰ ਵਿੱਚ ਦਰਜੀ ਦੀ ਦੁਕਾਨ 'ਚ ਲੱਗੀ ਅੱਗ
🎬 Watch Now: Feature Video
ਅਬੋਹਰ ਦੇ ਪਟੇਲ ਪਾਰਕ ਨੇੜੇ ਜੈ ਸਾਈਂ ਟੇਲਰ ਨਾਂਅ ਦੀ ਦਰਜੀ ਦੀ ਦੁਕਾਨ ਵਿੱਚ ਸ਼ਾਰਟ ਸਰਕਿਟ ਹੋਣ ਕਾਰਨ ਅੱਗ ਲੱਗ ਗਈ ਜਿਸ ਨਾਲ ਦੁਕਾਨ ਵਿੱਚ ਗਾਹਕਾਂ ਦੇ ਪਏ ਲੱਖਾਂ ਦੇ ਕੱਪੜੇ ਅਤੇ ਸਿਲਾਈ ਮਸ਼ੀਨਾਂ ਸੜ ਕੇ ਸਵਾਹ ਹੋ ਗਏ। ਨੇੜੇ ਰਹਿੰਦੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ਕਲ ਨਾਲ ਅੱਗ ਉੱਤੇ ਕਾਬੂ ਪਾਇਆ। ਦੁਕਾਨ ਮਾਲਕ ਅਤੁਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਉੱਥੇ ਪੁੱਜੇ ਤਾਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਸੀ। ਅੱਗ ਲੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।