ਜਲੰਧਰ ਵਿਖੇ ਘਰ ’ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਘਰ ਦੇ ਮੈਂਬਰ
🎬 Watch Now: Feature Video
ਜਲੰਧਰ: ਕਾਲਾ ਸੰਘਿਆਂ ਰੋਡ ਤੇ ਪੈਂਦੇ ਘਾਹ ਮੰਡੀ ਕੋਲ ਸੰਤ ਨਗਰ ਵਿਚ ਇਕ ਖਾਲੀ ਘਰ ਵਿੱਚ ਅਚਾਨਕ ਹੀ ਅੱਗ ਲੱਗ ਗਈ। ਅੱਗ ਲੱਗਣ ਮੌਕੇ ਘਰ ਦਾ ਕੋਈ ਵੀ ਜੀਅ ਘਰ ’ਚ ਮੌਜੂਦ ਨਹੀਂ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਅੱਗ ਬੁਝਾਊ ਵਿਭਾਗ ਨੂੰ ਦਿੱਤੀ। ਇਸ ਉਪਰੰਤ ਦਮਕਲ ਵਿਭਾਗ ਦੀ ਇੱਕ ਗੱਡੀ ਮੌਕੇ ਤੇ ਹੀ ਆ ਗਈ ਸੀ ਅਤੇ ਅੱਗ ਬੁਝਾਊ ਦਸਤੇ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਕੜੀ ਮਸ਼ੱਕਤ ਤੋਂ ਬਾਅਦ ਆਗੂ ’ਤੇ ਕਾਬੂ ਪਾਇਆ ਗਿਆ। ਪਰ ਸ਼ੁਕਰ ਇਸ ਗੱਲ ਦਾ ਰਿਹਾ ਕਿ ਅੰਦਰ ਕੋਈ ਵੀ ਨਹੀਂ ਸੀ ਘਰ ਦੇ ਮੈਂਬਰ ਬਾਹਰ ਗਏ ਹੋਏ ਸਨ।