ਫ਼ਿਰੋਜ਼ਪੁਰ: ਖੇਤੀ ਆਰਡੀਨੈਂਸ ਦੇ ਵਿਰੋਧ 'ਚ ਮੋਦੀ ਦਾ ਪੁਤਲਾ ਫੂਕਿਆ - ਕਿਸਾਨ ਵਿਰੋਧੀ ਬਿੱਲ
🎬 Watch Now: Feature Video
ਫ਼ਿਰੋਜ਼ਪੁਰ: ਕਿਸਾਨ ਵਿਰੋਧੀ ਬਿੱਲ ਦੇ ਵਿਰੋਧ ਵਿੱਚ ਗ੍ਰਾਮ ਪੰਚਾਇਤ ਲੂੰਬੜੀ ਵਾਲਾ ਫ਼ਿਰੋਜ਼ਪੁਰ ਵਿੱਚ ਦਰਸ਼ਨ ਸਿੰਘ ਜਨੇਰ ਅਤੇ ਸਰਪੰਚ ਸ੍ਰੀਮਤੀ ਜੋਗਿੰਦਰੋ ਦੀ ਅਗਵਾਈ ਹੇਠ ਫ਼ਿਰੋਜ਼ਪੁਰ-ਜ਼ੀਰਾ ਰੋਡ ਵਿਖੇ ਧਰਨਾ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਇਹ ਬਿੱਲ ਕਿਸਾਨ ਵਿਰੋਧੀ ਹਨ, ਜਿਸ ਕਾਰਨ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਇਹ ਬਿੱਲ ਵਾਪਸ ਨਾ ਲਏ ਤਾਂ ਸਮੂਹ ਟਰੱਕ ਯੂਨੀਅਨ, ਲੇਬਰ ਯੂਨੀਅਨ, ਪੱਲੇਦਾਰ ਯੂਨੀਅਨ, ਆੜ੍ਹਤੀਆ ਯੂਨੀਅਨ, ਦੋਧੀ ਯੂਨੀਅਨ, ਦੁਕਾਨਦਾਰ ਯੂਨੀਅਨ, ਕਾਰਖਾਨੇ-ਫੈਕਟਰੀਆਂ ਦੀਆਂ ਯੂਨੀਅਨਾਂ ਸਮੂਹ ਯੂਨੀਅਨਾਂ ਇਕੱਠੀਆਂ ਹੋ ਕੇ ਦਿੱਲੀ ਜਾ ਕੇ ਸੰਘਰਸ਼ ਕਰਨਗੀਆਂ, ਜਿਸ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ।