ਫਾਜ਼ਿਲਕਾ ਪੁਲਿਸ ਨੇ ਗਊ ਮਾਸ ਨਾਲ ਭਰਿਆ ਕੈਂਟਰ ਕੀਤਾ ਕਾਬੂ, 5 ਮੁਲਜ਼ਮ ਗ੍ਰਿਫ਼ਤਾਰ
🎬 Watch Now: Feature Video
ਫਾਜ਼ਿਲਕਾ: ਪੁਲਿਸ ਨੇ ਅਬੋਹਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਗਊ ਮਾਸ ਨਾਲ ਭਰੇ ਇੱਕ ਕੈਂਟਰ ਨੂੰ ਕਾਬੂ ਕੀਤਾ ਹੈ। ਜੀਵ ਰੱਖਿਆ ਦਲ ਦੇ ਪ੍ਰਧਾਨ ਆਰ ਡੀ ਬਿਸ਼ਨੋਈ ਨੇ ਕਿਹਾ ਕਿ ਇਹ ਮਾਸ ਗਊਆਂ ਦਾ ਹੈ ਜੋ ਕਿ ਵੇਚਣ ਲਈ ਉੱਤਰ ਪ੍ਰਦੇਸ਼ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਸਖ਼ਤੀ ਨਾਲ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰੇ ਤਾਂ ਇਸ ਗਿਰੋਹ ਦਾ ਪਰਦਾਫਾਸ਼ ਹੋ ਸਕਦਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਬਹਾਵਵਾਲਾ ਦੇ ਮੁੱਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਗਊ ਸੇਵਾ ਸੰਸਥਾ ਦੇ ਇੰਚਾਰਜ ਵੱਲੋਂ ਇੱਕ ਕੈਂਟਰ ਵਿੱਚ ਗਊ ਮਾਸ ਲਿਜਾਏ ਜਾਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਨਾਲ ਮਿਲ ਕੇ ਗਊ ਮਾਸ ਨਾਲ ਭਰੇ ਕੈਂਟਰ ਨੂੰ ਕਾਬੂ ਕਰ ਲਿਆ ਹੈ। ਜਾਂਚ ਦੇ ਦੌਰਾਨ ਕੈਂਟਰ ਦੇ ਅੰਦਰ ਵੱਡੀ ਮਾਤਰਾ 'ਚ 20 ਕੁਇੰਟਲ ਗਊ ਮਾਸ ਬਰਾਮਦ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ 'ਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ।