ਸ਼ਰਾਰਤੀ ਅਨਸਰਾਂ ਨੇ ਕਿਸਾਨ ਦੇ ਟਰੈਕਟਰ ਨੂੰ ਲਾਈ ਅੱਗ - farmer's tractor set to fire in jalandhar
🎬 Watch Now: Feature Video
ਜਲੰਧਰ ਦੇ ਗੁਰਾਇਆ ਕਸਬੇ ਦੇ ਪਿੰਡ ਸਰਾਏ 'ਚ ਕੁੱਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਵਾੜੇ 'ਚ ਖੜ੍ਹੇ ਇੱਕ ਟਰੈਕਟਰ ਨੂੰ ਅੱਗ ਲਾਉਣ ਦੀ ਖ਼ਬਰ ਹੈ। ਇਸ ਬਾਰੇ ਟਰੈਕਟਰ ਦੇ ਮਾਲਕ ਦਾ ਕਹਿਣਾ ਹੈ ਕਿ ਘਰ ਤੋਂ ਕੁੱਝ ਦੂਰ ਟਰੈਕਟਰ ਖੜ੍ਹਾ ਕੀਤਾ ਹੋਇਆ ਸੀ ਤੇ ਸਵੇਰੇ ਜਦੋਂ ਵਾੜੇ 'ਚ ਆਏ ਤਾਂ ਦੇਖਿਆ ਸ਼ੈਡ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਟਰੈਕਟਰ ਨੂੰ ਅੱਗ ਲੱਗਾ ਕੇ ਨਸ਼ਟ ਕਰ ਦਿੱਤਾ ਗਿਆ ਸੀ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।