ਕਾਲਜ 'ਚ ਖੇਤੀਬਾੜੀ ਵਿਭਾਗ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਨੂੰ ਕਿਸਾਨਾਂ ਦਾ ਸਮਰਥਨ
🎬 Watch Now: Feature Video
ਫਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ 'ਚ 1972 ਤੋਂ ਚੱਲ ਰਹੇ ਬੀ.ਐਸ.ਸੀ ਐਗਰੀਕਲਚਰ ਕੋਰਸ ਦੀਆਂ ਕਲਾਸਾਂ ਨੂੰ ਹੁਣ ਬੰਦ ਕੀਤਾ ਜਾ ਰਿਹਾ ਹੈ। ਇਸ ਕੋਰਸ ਲਈ ਨਵੀਆਂ ਸ਼ਰਤਾਂ ਨੂੰ ਕਾਲਜ ਵੱਲੋਂ ਪੂਰਾ ਨਾ ਕਿਤੇ ਜਾਣ ਦੇ ਚੱਲਦੇ ਹੁਣ ਇਸ ਕਾਲਜ 'ਚ ਖੇਤੀਬਾੜੀ ਦੇ ਕੋਰਸ ਲਈ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਪਰ ਫਰੀਦਕੋਟ 'ਚ ਇਸ ਸਰਕਾਰੀ ਕਾਲਜ 'ਚ ਕੋਰਸ ਨੂੰ ਚਾਲੂ ਰੱਖਣ ਲਈ ਪਿਛਲੇ ਲੰਬੇ ਸਮੇਂ ਤੋਂ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ ਵੀ ਜਾਰੀ ਹੈ, ਪਰ ਸਰਕਾਰ ਵੱਲੋਂ ਕੋਈ ਭਰਵਾਂ ਹੁੰਗਾਰਾ ਨਾ ਮਿਲਣ ਦੇ ਚੱਲਦੇ, ਹੁਣ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵਿਦਿਆਰਥੀਆਂ ਦੇ ਇਸ ਸੰਘਰਸ਼ ਨੂੰ ਸਮੱਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਅਗਲੇ 2 ਦਿਨਾਂ ਅੰਦਰ ਕੋਈ ਵੱਡਾ ਪ੍ਰੋਗਰਾਮ ਦੇ ਕੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਣ ਲਈ ਰੋਸ ਪ੍ਰਗਟ ਕੀਤਾ ਜਾਵੇਗਾ।