ਬਿਜਲੀ 8 ਘੰਟੇ ਨਾ ਮਿਲਣ 'ਤੇ ਕਿਸਾਨਾਂ ਲਗਾਇਆ ਧਰਨਾ - ਬਿਜਲੀ 8 ਘੰਟੇ
🎬 Watch Now: Feature Video
ਫਗਵਾੜਾ: ਪੰਜਾਬ ਸਰਕਾਰ ਸਰਕਾਰ ਵੱਲੋ ਝੋਨੇ ਦੀ ਲਵਾਈ ਤੋਂ ਪਹਿਲਾ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਫਗਵਾੜਾ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਬਿਜਲੀ 8 ਘੰਟੇ ਨਾ ਮਿਲਣ ਕਾਰਨ ਵੀਰਵਾਰ ਨੂੰ ਫਿਰ ਤੋਂ ਜੀ.ਟੀ ਰੋਡ ਤੇ ਜਾਮ ਲਗਾ ਕੇ ਧਰਨਾ ਦਿੱਤਾ ਗਿਆ, ਝੋਨੇ ਦੀ ਲਵਾਈ ਦੇ ਪਹਿਲੇ ਦਿਨ ਕਿਸਾਨਾਂ ਨੂੰ ਤਿੰਨ ਘੰਟੇ ਬਿਜਲੀ ਦੇਣ ਤੋਂ ਬਾਅਦ ਬਿਜਲੀ ਕੱਟ ਲਈ ਗਈ ਸੀ, ਕਿਸਾਨਾਂ ਦਾ ਆਰੋਪ ਹੈ, ਕਿ ਬਿਜਲੀ ਹੁਣ ਤੱਕ ਪੂਰੀ 8 ਘੰਟੇ ਨਹੀਂ ਆਈ, ਜਿਨ੍ਹਾਂ ਚਿਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਉਨ੍ਹਾਂ ਸਮੇਂ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ, ਮੌਕੇ ਤੇ ਪੁੱਜੇ ਐਕਸੀਅਨ ਫਗਵਾੜਾ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ, ਕਿ ਜੋ ਪਾਵਰ ਕੱਟ ਲੱਗ ਰਹੇ ਸੀ, ਉਹ ਹੁਣ ਨਹੀਂ ਲੱਗਣਗੇ ਤੇ ਪੂਰੀ 8 ਘੰਟੇ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਵੇਗੀ।