ਭਾਜਪਾ ਦੇ ਪ੍ਰਦਰਸ਼ਨ 'ਚ ਕਿਸਾਨ ਆਗੂ ਪੁੱਜੇ, ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - ਬੈਰੀਕੇਡਿੰਗ
🎬 Watch Now: Feature Video
ਜਲੰਧਰ: ਇੱਥੋਂ ਦੇ ਕੰਪਨੀ ਬਾਗ ਚੌਂਕ ਵਿਖੇ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਕਿਸਾਨ ਆਗੂ ਨੇ ਪਹਿਲਾਂ ਹੀ ਉੱਥੇ ਪਹੁੰਚ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕਾਲੇ ਝੰਡਿਆਂ ਨਾਲ ਕੇਂਦਰ ਸਰਕਾਰ ਦਾ ਵਿਰੋਧ ਕੀਤਾ। ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਜਲੰਧਰ ਦੇ ਕੰਪਨੀ ਬਾਗ ਚੌਂਕ ਅਤੇ ਭਗਤ ਨਾਮਦੇਵ ਚੌਂਕ ਉੱਤੇ ਬੈਰੀਕੇਡਿੰਗ ਲਗਾ ਕੇ ਪੁਲਿਸ ਫੋਰਸ ਤੈਨਾਤ ਕੀਤੀ ਗਈ। ਕਿਸਾਨ ਆਗੂ ਅਮਰਜੋਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸੁਣਵਾਈ ਅਜੇ ਤੱਕ ਨਹੀਂ ਹੋ ਰਹੀ ਹੈ। 8ਵੇਂ ਗੇੜ ਦੀ ਮੀਟਿੰਗ ਕੇਂਦਰ ਸਰਕਾਰ ਨਾਲ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ ਤੋਂ ਪਿੱਛੇ ਨਹੀਂ ਹੱਟ ਰਹੀ ਹੈ ਅਤੇ ਕੇਂਦਰ ਸਰਕਾਰ ਦਾ ਵਿਰੋਧ ਕਿਸਾਨ ਉਦੋਂ ਤੱਕ ਇਹਦਾਂ ਹੀ ਕਰਦੇ ਰਹਿਣਗੇ ਜਦੋਂ ਤੱਕ ਕਿ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜਲੰਧਰ ਜਾਂ ਕਿਤੇ ਵੀ ਬੀਜੇਪੀ ਦੀ ਕੋਈ ਵੀ ਮੀਟਿੰਗ ਹੋਵੇਗੀ ਤਾਂ ਉਹ ਇਹਦਾ ਹੀ ਆ ਕੇ ਉਸ ਜਗ੍ਹਾ ਉੱਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।