ਕਿਸਾਨ ਜਥੇਬੰਦੀਆਂ ਵੱਲੋਂ 8 ਮਈ ਨੂੰ ਲੌਕਡਾਊਨ ਦਾ ਕੀਤਾ ਜਾਵੇਗਾ ਵਿਰੋਧ - ਕਿਸਾਨ ਜਥੇਬੰਦੀਆਂ
🎬 Watch Now: Feature Video
ਸਿੰਘੂ ਬਾਰਡਰ (ਦਿੱਲੀ): ਸਿੰਘੂ ਬਾਰਡਰ ਉਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਸੁਯੰਕਤ ਕਿਸਾਨ ਮੋਰਚਾ ਵਿਚ ਪੰਜਾਬ ਦੀਆਂ 32 ਜਥੇਬੰਦੀਆਂ ਦੇ ਆਗੂ ਦੀ ਮੀਟਿੰਗ ਹੋਈ ਹੈ।ਮੀਟਿੰਗ ਵਿਚ ਐਲਾਨ ਕੀਤਾ ਗਿਆ ਹੈ ਕਿ 8 ਮਈ ਨੂੰ ਸਰਕਾਰ ਦੁਆਰਾ ਲਗਾਏ ਗਏ ਲੌਕਡਾਊਨ ਦਾ ਵਿਰੋਧ ਕੀਤਾ ਜਾਵੇਗਾ ਅਤੇ ਆਪਣੀ ਦੁਕਾਨ ਖੋਲ ਕੇ ਰੱਖੋ।ਮੀਟਿੰਗ ਵਿਚ ਇਹ ਵੀ ਐਲਾਨ ਕੀਤਾ ਗਿਆ ਹੈ ਕਿ 7 ਮਈ ਨੂੰ ਫਿਰ ਮੀਟਿੰਗ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਲਾਕਡਾਊਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਜਾਵੇਗੀ।ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਹੈ ਕਿ 10 ਮਈ ਅਤੇ 12 ਮਈ ਨੂੰ ਪੰਜਾਬ ਵਿਚੋਂ ਦਿੱਲੀ ਨੂੰ ਹੋਰ ਜਥੇ ਰਵਾਨਾ ਹੋਣਗੇ।ਇਸ ਤੋਂ ਇਲਾਵਾ ਕਿਹਾ ਹੈ ਕਿ ਕਿਸਾਨ ਮੋਰਚਾ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ।