ਸਹਿਕਾਰੀ ਖੰਡ ਮਿਲ ਦੇ ਫੈਸਲਿਆਂ ਤੋਂ ਕਿਸਾਨ ਖੁਸ਼ - ਕਿਸਾਨ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13237367-71-13237367-1633163512656.jpg)
ਅਜਨਾਲਾ: ਸਹਿਕਾਰੀ ਖੰਡ ਮਿੱਲ ਵੱਲੋਂ ਮਿੱਲ ਦੇ ਸਮੂਹ ਹਿੱਸੇਦਾਰਾਂ ਦਾ 5ਵਾਂ ਸਲਾਨਾ ਆਮ ਇਜਲਾਸ ਬੁਲਾਇਆ ਗਿਆ। ਜਿਸ ਵਿੱਚ ਮਿੱਲ ਦੇ ਸਮੂਹ ਹਿੱਸੇਦਾਰਾਂ ਤੋਂ ਇਲਾਵਾ ਗੰਨਾ ਕਾਸ਼ਤਕਾਰ ਹਾਜਰ ਸਨ। ਇਜਲਾਸ ਵਿੱਚ ਮਿੱਲ ਦੇ ਜਨਰਲ ਮੈਨੇਜਰ (General manager) ਸ਼ਿਵਰਾਜਪਾਲ ਸਿੰਘ ਧਾਲੀਵਾਲ ਅਤੇ ਚੇਅਰਮੈਨ (Chairman) ਦਲਜੀਤ ਸਿੰਘ ਸੋਨੂੰ ਵੀ ਹਾਜਰ ਰਹੇ। ਇਸ ਮੌਕੇ ਮਿਲ ਜੀ.ਐੱਮ ਸ਼ਿਵਰਾਜਪਾਲ ਸਿੰਘ ਇਜਲਾਸ ਵਿੱਚ ਵਿਚਾਰੇ ਜਾਣ ਵਾਲੇ ਏਜੰਡੇ ਪੇਸ਼ ਕੀਤੇ ਗਏ ਅਤੇ ਹਿੱਸੇਦਾਰਾਂ ਵੱਲੋਂ ਪ੍ਰਵਾਨਗੀ ਮੰਗੀ ਗਈ ਅਤੇ ਨਾਲ ਹੀ ਅਗਲੇ ਸੀਜ਼ਨ ਦੀ ਬਿਹਤਰੀ ਲਈ ਸੁਝਾਅ ਵੀ ਮੰਗੇ ਗਏ। ਇਸ ਇਜਲਾਸ ਵਿੱਚ ਪਹੁੰਚੇ ਕਿਸਾਨ (farmer) ਕਾਫ਼ੀ ਖੁਸ਼ ਨਜ਼ਰ ਆਏ, ਕਿਸਾਨਾਂ (farmers) ਦਾ ਕਹਿਣਾ ਹੈ, ਕਿ ਮਿੱਲ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆ ਗਈਆਂ ਹਨ