ਖੇਤੀ ਬਿੱਲ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਬਾਦਲ ਦੇ ਘਰ ਬਾਹਰੋਂ ਚੁੱਕਿਆ ਧਰਨਾ - farm bills
🎬 Watch Now: Feature Video
ਬਠਿੰਡਾ: ਪਿੰਡ ਬਾਦਲ ਵਿੱਚ ਕਿਸਾਨਾਂ ਵੱਲੋਂ ਖੇਤੀ ਆਰਡੀਨੈਸਾਂ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਧਰਨਾ ਚੁੱਕ ਲਿਆ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਲਾਬ ਸਿੰਘ ਨੇ ਦੱਸਿਆ ਕਿ ਹੁਣ ਕਿਸਾਨ ਬਰਨਾਲਾ ਵਿਖੇ 24 ਤਾਰੀਖ ਨੂੰ ਰੇਲਾਂ ਨੂੰ ਰੋਕਣਗੇ ਤੇ 25 ਸਤੰਬਰ ਨੂੰ ਪੰਜਾਬ ਬੰਦ ਦਾ ਸਮਰਥਨ ਕਰਨਗੇ। ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਜੋ ਵੀ ਰਣਨੀਤੀ ਤੈਅ ਕੀਤੀ ਜਾਵੇਗੀ, ਉਸ ਤਹਿਤ ਸੰਘਰਸ਼ ਕੀਤਾ ਜਾਵੇਗਾ।