ਹੈਦਰਾਬਾਦ ਡੈਸਕ: ਕਿਸਾਨਾਂ ਵੱਲੋਂ ਆਏ ਦਿਨ ਮੋਰਚੇ ਨੂੰ ਜਿੱਤਣ ਅਤੇ ਆਪਣੀ ਮੰਗਾਂ ਮਨਵਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਹੁਣ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਕਿ ਪੂਰੇ ਦੇਸ਼ ਦੇ ਵੱਧ ਤੋਂ ਵੱਧ ਲੋਕ ਖਨੌਰੀ ਪਹੁੰਚਣ ਕਿਉਂਕਿ ਖਨੌਰੀ ਬਾਰਡਰ 'ਤੇ ਵਿਸ਼ਾਲ ਮਹਾਂ ਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਡੱਲੇਵਾਲ ਦੇਣਗੇ ਸੁਨੇਹਾ
ਕਾਬਲੇਜ਼ਿਕਰ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 33 ਦਿਨ੍ਹਾਂ ਤੋਂ ਲਗਾਤਾਰ ਮਰਨ ਵਰਤ ’ਤੇ ਬੈਠੇ ਹੋਏ ਹਨ। ਇਸ ਦੌਰਾਨ ਉਨ੍ਹਾਂ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਸੁਨੇਹਾ ਦਿੱਤਾ ਹੈ ਕਿ ਸਾਰੇ ਦੇਸ਼ ਦੇ ਲੋਕਾਂ ਨੂੰ ਖਨੌਰੀ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ ਨੇ ਇੱਛਾ ਜਤਾਈ ਹੈ ਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਅਤੇ ਉਹ ਕੁਝ ਕ ਸਮਾਂ ਸੰਬੋਧਨ ਕਰਨਗੇ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਖਨੌਰੀ ਬਾਰਡਰ ’ਤੇ ਮਹਾ ਪੰਚਾਇਤ ਕਰਨ ਦਾ ਐਲਾਨ ਕੀਤਾ ਹੈ।
ਡਾਕਟਰਾਂ ਨੇ ਜਤਾਈ ਚਿੰਤਾ
ਤੁਹਾਨੂੰ ਦੱਸ ਦਈਏ ਕਿ ਮਰਨ ਵਰਤ ਦੇ 33 ਦਿਨ ਹੋਣ ਕਾਰਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੀਤਦੇ ਹਰ ਪਲ ਨਾਲ ਨਾਜ਼ੁਕ ਹੁੰਦੀ ਜਾ ਰਹੀ ਹੈ। ਇਸ ਨੂੰ ਲੈ ਕੇ ਜਿੱਥੇ ਕਿਸਾਨ ਆਗੂ ਚਿੰਤਾ 'ਚ ਨੇ ਉੱਥੇ ਹੀ ਡਾਕਟਰਾਂ ਵੱਲੋਂ ਵੀ ਚਿੰਤਾ ਜਤਾਈ ਜਾ ਰਹੀ ਹੈ। ਉਨ੍ਹਾਂ ਕਿਹਾ ਬੇਸ਼ੱਕ ਡੱਲੇਵਾਲ ਮਰਨ ਵਰਤ ਜਾਰੀ ਰੱਖਣ ਪਰ ਉਨ੍ਹਾਂ ਨੂੰ ਡਾਕਟਰੀ ਇਲਾਜ ਵੀ ਜਾਰੀ ਰੱਖਣਾ ਚਾਹੀਦਾ ਹੈ। ਗੌਰਤਲਬ ਹੈ ਕਿ ਹੁਣ ਡੱਲੇਵਾਲ ਨੂੰ ਬੋਲਣ 'ਚ ਵੀ ਦਿੱਕਤ ਆ ਰਹੀ ਹੈ। ਇਸ ਲਈ ਉਨ੍ਹਾਂ ਵੱਲੋਂ ਹੁਣ ਬਹੁਤ ਘੱਟ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ 88/59 ਹੋ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਦੀ ਸਿਹਤ ਨੇ ਡਾਕਟਰਾਂ ਦੀ ਵਧਾਈ ਕਾਫੀ ਜ਼ਿਆਦਾ ਚਿੰਤਾ ਵਧਾ ਦਿੱਤੀ ਹੈ। ਡਾਕਟਰਾਂ ਦੀ ਟੀਮ ਨੇ ਟਰਾਲੀ ਵਿੱਚ ਆ ਕੇ ਡੱਲੇਵਾਲ ਨੂੰ ਅਪੀਲ ਕੀਤੀ ਹੈ ਕਿ ਇਲਾਜ ਕਰਵਾਓ ਭਾਵੇਂ ਮੂੰਹ ਰਾਹੀ ਕੁੱਝ ਨਾ ਖਾਓ, ਪਰ ਮੈਡੀਕਲ ਟ੍ਰੀਟਮੈਂਟ ਜਰੂਰ ਲਵੋ। ਤੁਹਾਡੀ ਸਿਹਤ ਕਾਫੀ ਜ਼ਿਆਦਾ ਵਿਗੜ ਰਹੀ ਹੈ।
- ਡੱਲੇਵਾਲ ਦੀ ਇਹ ਸਪੀਚ ਸੁਣ ਕੇ ਅੱਖਾਂ 'ਚ ਆ ਜਾਣਗੇ ਹੰਝੂ, ਕਹਿੰਦੇ- ਗੁਆਂਢੀ ਸੂਬਿਆਂ ਦਾ ਉਲਾਂਭਾ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਹੁਣ...
- ਲਓ ਜੀ, ਕਿਸਾਨਾਂ ਦੀ ਮੰਗ ਹੋਈ ਪੂਰੀ, ਐਮਐਸਪੀ 'ਤੇ ਫ਼ਸਲਾਂ ਖ਼ਰੀਦਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਜਾਣੋ ਕਿਸ-ਕਿਸ ਫ਼ਸਲ 'ਤੇ ਮਿਲੇਗਾ MSP
- ਕੀ ਮਰਨ ਵਰਤ ਖੋਲ੍ਹਣਗੇ ਜਗਜੀਤ ਸਿੰਘ ਡੱਲੇਵਾਲ! ਸਰਕਾਰ ਦੇ ਮੰਤਰੀਆਂ ਨੇ ਕਿਹਾ ਅਸੀਂ ਸਾਰੀਆਂ ਮੰਗਾਂ ਨਾਲ ਸਹਿਮਤ...