ਕਿਸਾਨ ਯੂਨੀਅਨ ਦਾ ਝੰਡਾ ਗੈਰ ਕਾਨੂੰਨੀ ਢੰਗ ਨਾਲ ਵੇਚਣ ਵਾਲੇ ਦੁਕਾਨਦਾਰ ਖਿਲਾਫ ਕਿਸਾਨਾਂ ਨੇ ਕੀਤੀ ਕਾਰਵਾਈ ਦੀ ਮੰਗ - ਬੀਕੇਯੂ ਉਗਰਾਹਾਂ ਦਾ ਝੰਡਾ
🎬 Watch Now: Feature Video
ਬਠਿੰਡਾ:ਸ਼ਹਿਰ 'ਚ ਇੱਕ ਦੁਕਾਨਦਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕਿਸਾਨ ਯੂਨੀਅਨ ਦੇ ਝੰਡੇ ਵੇਚੇ ਜਾ ਰਹੇ ਸੀ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਬੀਕੇਯੂ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਹ ਬੀਤੇ ਕਈ ਦਿਨਾਂ ਤੋਂ ਦੁਕਾਨਦਾਰ 'ਤੇ ਨਜ਼ਰ ਰੱਖ ਰਹੇ ਸੀ। ਬੀਕੇਯੂ ਉਗਰਾਹਾਂ ਦਾ ਝੰਡਾ ਦਿੱਲੀ ਵਿਖੇ ਛਪਦਾ ਹੈ, ਪੰਜਾਬ 'ਚ ਇਹ ਕੀਤੇ ਵੀ ਤਿਆਰ ਨਹੀਂ ਕੀਤੇ ਜਾਂਦੇ। ਉਨ੍ਹਾ ਦੁਕਾਨਦਾਰ ਖਿਲਾਫ ਕਾਰਾਵਈ ਦੀ ਮੰਗ ਕੀਤੀ ਹੈ।ਉਥੇ ਹੀ ਦੂਜੇ ਪਾਸੇ ਦੁਕਾਨਦਾਰ ਨੇ ਕਿਹਾ ਕਿ ਗੋਨਿਆਨਾ 'ਚ ਇੱਕ ਪ੍ਰਿੰਟਿੰਗ ਪ੍ਰੈੱਸ ਇਹ ਝੰਡੇ ਤਿਆਰ ਕੀਤੇ ਜਾਂਦੇ ਹਨ। ਦੁਕਾਨਦਾਰ ਨੇ ਅੱਗੇ ਤੋਂ ਕਿਸਾਨੀ ਝੰਡੇ ਨਾ ਵੇਚਣ ਦੀ ਗੱਲ ਆਖੀ।