ਕਿਸਾਨਾਂ ਨੇ ਘੇਰੀ ਕਾਂਗਰਸੀ ਵਿਧਾਇਕ ਦੀ ਕੋਠੀ - ਬਲਵਿੰਦਰ ਸਿੰਘ ਧਾਲੀਵਾਲ
🎬 Watch Now: Feature Video
ਫਗਵਾੜਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਝੋਨੇ (Paddy) ਦੀ ਖਰੀਦ ਵਿੱਚ ਦੇਰੀ ਕਰਨ ਦੇ ਰੋਸ ਵਿੱਚ ਕਾਂਗਰਸੀ ਵਿਧਾਇਕਾਂ ਤੇ ਐੱਮ.ਪੀ. (Congress MLAs and MPs) ਆ ਦੇ ਘਰਾਂ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਕਿਸਾਨਾਂ (farmers) ਵੱਲੋਂ ਕਾਂਗਰਸੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਸੀ। ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਕੋਠੀ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ (Government of Punjab) ਕੇਂਦਰ ਸਰਕਾਰ (Central Government) ਨਾਲ ਮਿਲ ਕਾਰਪੋਰੇਟ ਘਰਾਣਿਆ ਨੂੰ ਲਾਭ ਪਹਚਾਉਣ ਦੇ ਲਈ ਝੋਨੇ ਦੀ ਖਰੀਦ ਲੇਟ ਕਰ ਰਹੀ ਹੈ। ਤਾਂ ਜੋ ਕਾਰਪੋਰੇਟ ਘਰਾਣੇ ਘੱਟ ਰੇਟ ‘ਤੇ ਝੋਨੇ ਦੀ ਖਰੀਦ ਕਰ ਸਕਣ।