ਪ੍ਰਾਈਵੇਟ ਫਾਇਨਾਂਸ ਕੰਪਨੀ ਖ਼ਿਲਾਫ਼ ਕਿਸਾਨਾਂ 'ਚ ਗੁੱਸਾ, ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ - Farmers angry over private finance company
🎬 Watch Now: Feature Video
ਬਠਿੰਡਾ: ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਔਰਤਾਂ ਨੇ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਖ਼ਿਲਾਫ਼ ਐੱਸਐੱਸਪੀ ਨੂੰ ਮੰਗ ਪੱਤਰ ਸੌਂਪਿਆ। ਕਿਰਤੀ ਕਿਸਾਨ ਯੁਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਰਟ ਰਾਹੀਂ ਨੋਟਿਸ ਭੇਜਿਆ ਗਿਆ ਹੈ ਅਤੇ 15 ਦਿਨ ਤੱਕ ਉਨ੍ਹਾਂ ਨੂੰ ਪੈਸੇ ਭਰਨ ਦਾ ਆਖਿਆ ਗਿਆ ਹੈ ਪਰ ਲੌਕਡਾਊਨ ਹੋਣ ਕਾਰਨ ਉਨ੍ਹਾਂ ਕੋਲ ਇਸ ਸਮੇਂ ਇੰਨੀ ਗੁੰਜਾਇਸ਼ ਨਹੀਂ ਹੈ। ਜਿਸ ਕਰਕੇ ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਪਰ ਫਿਰ ਵੀ ਫਾਇਨਾਂਸ ਕੰਪਨੀਆਂ ਦੇ ਮੁਲਾਜ਼ਮ ਆ ਕੇ ਉਨ੍ਹਾਂ ਨੂੰ ਘਰੇ ਗਾਲ੍ਹਾਂ ਕੱਢਦੇ ਹਨ ਅਤੇ ਉਨ੍ਹਾਂ ਨੂੰ ਪੈਸੇ ਭਰਨ ਲਈ ਧਮਕੀਆਂ ਦਿੰਦੇ ਹਨ।