ਭਾਜਪਾ ਆਗੂ ਰਾਜੇਸ਼ ਭਾਟੀਆ ਵੱਲੋਂ ਕਿਸਾਨ ਅੰਦੋਲਨ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਭੜਕੇ ਕਿਸਾਨ - ਭਾਜਪਾ ਦਾ ਲੈਟਰ ਪੈਡ ਵਾਇਰਲ
🎬 Watch Now: Feature Video
ਅੰਮ੍ਰਿਤਸਰ: ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਭਾਜਪਾ ਦਾ ਲੈਟਰ ਪੈਡ ਵਾਇਰਲ ਹੋਇਆ ਹੈ। ਇਹ ਲੈਟਰ ਪੈਡ 'ਤੇ ਭਾਜਪਾ ਆਗੂ ਰਾਜੇਸ਼ ਭਾਟੀਆ ਨੇ ਕਿਸਾਨਾਂ ਦੇ ਵਿਰੋਧ ਦਾ ਜਵਾਬ ਦੇਣ ਲਈ ਭਾਜਪਾ ਵਰਕਰਾਂ ਨੂੰ ਹੁੰਗਾਰਾ ਦਿੱਤਾ ਸੀ। ਇਸ ਲੈਟਰ ਪੈਡ ਦੇ ਵਾਇਰਲ ਹੋਣ ਮਗਰੋਂ ਕਿਸਾਨਾਂ 'ਚ ਕਾਫੀ ਰੋਸ ਹੈ। ਇਸ ਬਾਰੇ ਦੱਸਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਮੋਬਾਈਲ ਟਾਵਰ ਜਾਂ ਦੁਕਾਨਾਂ ਤਾਂ ਸਰਕਾਰੀ ਸੰਪਤੀ 'ਚ ਆਉਂਦੇ ਹਨ, ਪਰ ਭਾਜਪਾ ਪਾਰਟੀ ਦੇ ਦਫ਼ਤਰ ਸਰਕਾਰੀ ਸੰਪਤੀ 'ਚ ਨਹੀਂ ਆਉਂਦੇ। ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਤੇ ਦਿੱਲੀ 'ਚ ਕਿਸਾਨ ਪਹਿਲੇ ਦਿਨ ਤੋਂ ਹੀ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ, ਪਰ ਭਾਜਪਾ ਲਗਾਤਾਰ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ। ਕਿਸਾਨਾਂ ਨੇ ਭਾਜਪਾ ਆਗੂਆਂ 'ਤੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਤੇ ਅਸ਼ਾਂਤੀ ਫੈਲਾਉਣ ਦੇ ਦੋਸ਼ ਲਾਏ। ਦੱਸਣਯੋਗ ਹੈ ਕਿ ਭਾਜਪਾ ਆਗੂ ਰਾਜੇਸ਼ ਭਾਟੀਆ ਨੇ ਲੈਟਰ ਪੈਡ 'ਤੇ ਲਿਖਿਆ, "ਜੇਕਰ ਕਿਸਾਨਾਂ ਵੱਲੋਂ ਕਿਸੇ ਵੀ ਭਾਜਪਾ ਆਗੂ ਦੇ ਦਫ਼ਤਰ, ਮੋਬਾਈਲ ਟਾਵਰ, ਦੁਕਾਨਾਂ ਆਦਿ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਭਾਜਪਾ ਆਗੂ ਤੁਰੰਤ ਇਸ ਦਾ ਜਵਾਬ ਦੇਣ। ਮੈਂ ਯਕੀਨ ਦਵਾਉਂਦਾ ਹਾਂ ਕਿ ਕਿਸੇ ਵੀ ਭਾਜਪਾ ਆਗੂ 'ਤੇ ਕੋਈ ਕੇਸ ਦਰਜ ਨਹੀਂ ਹੋਵੇਗਾ। "