ਖੇਤੀ ਕਾਨੂੰਨਾਂ ਸਬੰਧੀ ਅਦਾਕਾਰਾ ਹੇਮਾ ਮਾਲਿਨੀ ਦੇ ਬਿਆਨ 'ਤੇ ਭੜਕੇ ਕਿਸਾਨ
🎬 Watch Now: Feature Video
ਜਲੰਧਰ:ਭਾਜਪਾ ਆਗੂ ਤੇ ਸੰਸਦ ਮੈਂਬਰ ਅਦਾਕਾਰਾ ਹੇਮਾ ਮਾਲਿਨੀ ਨੇ ਖੇਤੀ ਕਾਨੂੰਨਾਂ ਸਬੰਧੀ ਬਿਆਨ ਦਿੱਤਾ ਸੀ। ਹੇਮਾ ਮਲਿਨੀ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਚੀਜ਼ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਸਾਨ ਅੰਦੋਲਨ ਦੇ ਵਿਰੁੱਧ ਬਿਆਨ ਦਿੱਤਾ। ਇਸ ਮਾਮਲੇ ਨੂੰ ਲੈ ਕੇ ਕੰਢੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਹੇਮਾ ਮਾਲਿਨੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਗਿਆ ਹੈ।ਹੇਮਾ ਮਾਲਿਨੀ ਦੇ ਬਿਆਨ 'ਤੇ ਕਿਸਾਨ ਭੜਕ ਗਏ ਹਨ।ਕਮੇਟੀ ਦੇ ਵਾਇਸ ਚੇਅਰਮੈਨ ਜਰਨੈਲ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਵਾਸੀਆਂ ਨੂੰ ਇਹ ਸਮਝ ਆ ਗਈ ਕਿ ਕਿਸਾਨ ਅੰਦੋਲਨ ਕਿਉਂ ਕਰ ਰਹੇ ਹਨ, ਪਰ ਜੇਕਰ ਉਨ੍ਹਾਂ ਨੂੰ ਸਮਝ ਨਹੀਂ ਆਈ ਤਾਂ ਉਹ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾ ਦੇਣ। ਇਸ ਦੇ ਲਈ ਕਿਸਾਨ ਉਨ੍ਹਾਂ ਦੇ ਹੋਟਲ ਤੇ ਰਹਿਣ ਦਾ ਖ਼ਰਚਾ ਚੁੱਕਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਤੇ ਪੁੱਤਰ ਸੰਨੀ ਪੰਜਾਬ ਨਾਲ ਜੁੜੇ ਹਨ ਤੇ ਲੋਕਾਂ ਨੇ ਉਨ੍ਹਾਂ ਭਰਪੂਰ ਪਿਆਰ ਦਿੱਤਾ ਹੈ, ਪਰ ਹੁਣ ਉਹ ਕਿਸਾਨ ਅੰਦੋਲਨ ਖਿਲਾਫ਼ ਗੱਲਾਂ ਕਰਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ।