Farm Laws Repeal: ਪ੍ਰਤਾਪ ਬਾਜਵਾ ਨੇ ਪੀਐੱਮ ਮੋਦੀ ਤੇ ਕਿਸਾਨਾਂ ਨੂੰ ਕਹੀਆਂ ਇਹ ਗੱਲਾਂ - Pratap Bajwa
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13675705-109-13675705-1637298692601.jpg)
ਚੰਡੀਗੜ੍ਹ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ (Rajya Sabha Member Partap Singh Bajwa) ਨੇ ਪੀਐੱਮ ਮੋਦੀ (PM Modi) ਵੱਲੋਂ ਤਿੰਨ ਖੇਤੀ ਕਾਨੂੰਨ ਰੱਦ (Three agricultural laws repealed) ਕਰਨ ਦੇ ਲਏ ਫੈਸਲੇ ਦਾ ਸੁਆਗਤ ਕੀਤਾ ਹੈ। ਪ੍ਰਤਾਪ ਬਾਜਵਾ (Pratap Bajwa) ਨੇ ਕਿਹਾ ਕਿ ਜੋ ਪੀਐਮ ਮੋਦੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ (Three agricultural laws repealed) ਕਰਨ ਦਾ ਜੋ ਫੈਸਲਾ ਕੀਤਾ ਹੈ ਉਸਦਾ ਉਹ ਸੁਆਗਤ ਕਰਦੇ ਹਨ। ਉਨ੍ਹਾਂ ਨਾਲ ਹੀ ਖੇਤੀ ਕਾਨੂੰਨਾਂ ਖਿਲਾਫ਼ ਲੜਾਈ ਲੜ ਰਹੇ ਕਿਸਾਨਾਂ (Farmers) ਅਤੇ ਉਨ੍ਹਾਂ ਦੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਵੀ ਵਧਾਈ ਦਿੱਤੀ ਹੈ। ਇਸ ਮੌਕੇ ਬਾਜਵਾ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਹੀ ਫੈਸਲਾ ਪਹਿਲਾਂ ਲੈ ਲੈਂਦੀ ਤਾਂ ਬਹੁਤ ਚੰਗਾ ਹੋਣਾ ਸੀ। ਉਨ੍ਹਾਂ ਕਿਹਾ ਕਿ ਦੇਰ ਆਇਆ ਦੁਰਸਤ ਆਇਆ ਇਹ ਫੈਸਲਾ ਸ਼ਲਾਘਾਯੋਗ ਹੈ।
Last Updated : Nov 19, 2021, 11:31 AM IST