ਫ਼ਰੀਦਕੋਟ :ਸਿਹਤ ਵਿਭਾਗ ਨੇ ਕੋਰੋਨਾ ਪੌਜ਼ੀਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ 24 ਲੋਕਾਂ ਦੇ ਲਏ ਸੈਂਪਲ - Corona virus
🎬 Watch Now: Feature Video
ਫ਼ਰੀਦਕੋਟ : ਸ਼ਹਿਰ 'ਚ ਇੱਕ ਮਰੀਜ਼ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀੜਤ ਦੀ ਪਛਾਣ ਹਰਿੰਦਰਾ ਨਗਰ ਦੇ 35 ਸਾਲਾ ਆਨੰਦ ਗੋਇਲ ਵਜੋਂ ਹੋਈ ਹੈ। ਆਨੰਦ ਆਪਣੇ ਪਰਿਵਾਰਕ ਮੈਂਬਰਾਂ ਸਣੇ ਤਕਰੀਬਨ 150 ਲੋਕਾਂ ਦੇ ਸੰਪਰਕ 'ਚ ਆਇਆ ਸੀ। ਜਿਨ੍ਹਾਂ ਚੋਂ 24 ਲੋਕਾਂ ਦੇ ਸੈਂਪਲ ਲੈ ਕੇ ਅੰਮ੍ਰਿਤਸਰ ਦੀ ਲੈਬੋਟਰੀ 'ਚ ਭੇਜ ਦਿੱਤੇ ਗਏ ਹਨ ਤੇ ਰਿਪੋਰਟ ਦੀ ਆਉਣ ਤੋਂ ਬਾਅਦ ਅਗਲੀ ਪ੍ਰਕੀਰਿਆ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਕੋਰੋਨਾ ਪੀੜਤ ਮਰੀਜ਼ ਦੇ ਪਰਿਵਾਰ ਸਣੇ ਹੋਰਨਾਂ ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ।