ਘਰ ’ਚ ਬਣਦੇ ਸਨ ਪਟਾਕੇ, ਹੋਇਆ ਵੱਡਾ ਧਮਾਕਾ !
🎬 Watch Now: Feature Video
ਰਾਜਪੁਰਾ: ਪਿੰਡ ਜੰਡੋਲੀ ਦੇ ਸੰਤ ਨਗਰ (Sant Nagar) ਵਿੱਚ ਪਟਾਕੇ ਬਣਾਉਣ ਵਾਲੇ ਘਰ ਵਿੱਚ ਵੱਡਾ ਧਮਾਕਾ (Explosion) ਹੋਇਆ ਹੈ। ਜਿਸ ਧਮਾਕੇ ਵਿੱਚ ਇੱਕ ਬੱਚੇ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ, ਜਦ ਕਿ 3 ਬੱਚੇ ਗੰਭੀਰ ਜ਼ਖ਼ਮੀ (Injured) ਹੋ ਗਏ। ਜਾਣਕਾਰੀ ਮੁਤਾਬਿਕ ਇਹ ਇੱਕ ਪਰਵਾਸੀ ਪਰਿਵਾਰ ਹੈ। ਜੋ ਪਿਛਲੇ ਲੰਬੇ ਸਮੇਂ ਤੋਂ ਇੱਥੇ ਰਹੇ ਰਿਹਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ, ਕਿ ਇਸ ਘਰ ਅੰਦਰ ਪਟਾਕੇ ਬਣਾਏ ਜਾਦੇ ਹਨ। ਇਸ ਬਾਰੇ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Sep 11, 2021, 6:59 PM IST